ਸ਼ਿਮਲਾ/ਸ਼੍ਰੀਨਗਰ (ਏਜੰਸੀਆਂ)- ਹਿਮਾਚਲ ਪ੍ਰਦੇਸ਼ ’ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਆਸ-ਪਾਸ ਦੇ ਉੱਤਰ-ਪੱਛਮੀ ਹਿਮਾਲੀਆਈ ਖੇਤਰਾਂ ’ਚ ਸੀਤ ਲਹਿਰ ਦੀ ਸਥਿਤੀ ਹੋਰ ਜਬਰਦਸਤ ਹੋ ਗਈ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਅਨੁਸਾਰ ਪਹਾੜੀ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋਈ, ਜਿਸ ’ਚ ਗੋਂਧਲਾ ’ਚ 21 ਸੈਂਟੀਮੀਟਰ, ਹੰਸਾ ’ਚ 25 ਸੈਂਟੀਮੀਟਰ, ਕਲਪਾ ’ਚ 17 ਸੈਂਟੀਮੀਟਰ ਅਤੇ ਕੇਲਾਂਗ ’ਚ 15 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ, ਜਿਸ ਨਾਲ ਕਈ ਥਾਵਾਂ ’ਤੇ ਲੱਗਭਗ ਅੱਧਾ ਫੁੱਟ ਤੱਕ ਬਰਫ਼ ਜੰਮ ਗਈ।
ਉੱਥੇ ਹੀ, ਉੱਤਰਾਖੰਡ ਦੇ ਬਦਰੀਨਾਥ ਅਤੇ ਕੇਦਾਰਨਾਥ ਸਮੇਤ ਕਈ ਉਚਾਈ ਵਾਲੀਆਂ ਥਾਵਾਂ ’ਤੇ ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਹੋਈ, ਜਦਕਿ ਹੇਠਲੇ ਇਲਾਕਿਆਂ ਅਤੇ ਮੈਦਾਨੀ ਖੇਤਰਾਂ ’ਚ ਮੀਂਹ ਜਾਰੀ ਰਹਿਣ ਨਾਲ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਹੋਈ ਬਰਫ਼ਬਾਰੀ, ਹਾਲ ਦੇ ਸਾਲਾਂ ’ਚ ਮਾਰਚ ਦੇ ਮਹੀਨੇ ’ਚ ਸਭ ਤੋਂ ਜ਼ਿਆਦਾ ਰਹੀ। ਕਸ਼ਮੀਰ ’ਚ ਅਸਾਧਾਰਨ ਮੌਸਮ ਤੋਂ ਬਾਅਦ ਹੁਣ ਮੀਂਹ ਅਤੇ ਬਰਫ਼ਬਾਰੀ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ, ਜੋ ਫ਼ਸਲਾਂ ਅਤੇ ਫੁੱਲਾਂ ਲਈ ਅਨੁਕੂਲ ਸਾਬਤ ਹੋ ਸਕਦਾ ਹੈ।
ਇਸੇ ਦੌਰਾਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸੂਬਾ ਸਰਕਾਰਾਂ ਨਾਲ ਤਾਲਮੇਲ ਕਰ ਕੇ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਸਹੀ ਮੁਲਾਂਕਣ ਕਰਨ। ਕਈ ਸੂਬਿਆਂ ’ਚ ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਣਕ ਸਮੇਤ ਹਾੜ੍ਹੀ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹੋਏ ਨੁਕਸਾਨ ਤੋਂ ਬਾਅਦ ਇਹ ਹੁਕਮ ਦਿੱਤਾ ਗਿਆ ਹੈ। ਦੇਸ਼ ਦੀ ਖੇਤੀਬਾੜੀ ਸਥਿਤੀ ਦੀ ਵਿਆਪਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਚੌਹਾਨ ਨੇ ਕਿਹਾ ਕਿ ਖ਼ਰਾਬ ਮੌਸਮ ਨੇ ਅਜਿਹੇ ਸਮੇਂ ’ਚ ਕਈ ਸੂਬਿਆਂ ’ਚ ਫ਼ਸਲਾਂ ਨੂੰ ਪ੍ਰਭਾਵਿਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ, ਅਗਲੇ ਹਫ਼ਤੇ ਪੈਸਿਆਂ 'ਚ ਖੇਡਣਗੇ ਇਨ੍ਹਾਂ 5 ਰਾਸ਼ੀਆਂ ਦੇ ਲੋਕ
NEXT STORY