ਸ਼ਿਮਲਾ/ਸ੍ਰੀਨਗਰ, (ਯੂ. ਐੱਨ. ਆਈ.)- ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਈਂ ਬਰਫਬਾਰੀ ਹੋਣ ਤੇ ਮੀਂਹ ਪੈਣ ਕਾਰਨ ਪੰਜਾਬ, ਹਰਿਆਣਾ ਅਤੇ ਕੌਮੀ ਰਾਜਧਾਨੀ ਦਿੱਲੀ ਵਰਗੇ ਮੈਦਾਨੀ ਇਲਾਕੇ ਵੀ ਠਰੇ ਪਏ ਹਨ।
ਕੁੱਲੂ, ਕਾਂਗੜਾ, ਸ਼ਿਮਲਾ, ਮੰਡੀ ਅਤੇ ਹਿਮਾਚਲ ਪ੍ਰਦੇਸ਼ ਦੀਆਂ ਕੁਝ ਹੋਰ ਥਾਵਾਂ ’ਤੇ ਸ਼ਨੀਵਾਰ ਸਵੇਰੇ ਹਲਕੀ ਬਰਫਬਾਰੀ ਹੋਈ। ਇਸ ਕਾਰਨ ਸੀਤ ਲਹਿਰ ਨੇ ਜ਼ੋਰ ਫੜ ਲਿਅਾ। ਕ੍ਰਿਸਮਸ ਤੋਂ ਪਹਿਲਾਂ ਲਾਹੌਲ ਸਪਿਤੀ, ਚੰਬਾ ਅਤੇ ਕਿਨੌਰ ਦੀਆਂ ਉੱਚੀਆਂ ਚੋਟੀਆਂ ’ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ।

ਪਿਛਲੇ ਇੱਕ ਮਹੀਨੇ ਤੋਂ ਤਿੰਨਾਂ ਜ਼ਿਲਿਆਂ ਵਿੱਚ ਵਧੇਰੇ ਥਾਵਾਂ ’ਤੇ ਤਾਪਮਾਨ ਜ਼ੀਰੋ ਤੋਂ ਹੇਠਾਂ ਹੈ। ਸੂਬੇ ਦੀਆਂ ਧੌਲਾਧਾਰ ਰਹਾੜੀਆਂ ਅਤੇ ਕਾਂਗੜਾ ਜ਼ਿਲੇ ਦੇ ਬਾਰਾਬੰਗਾਲ, ਕੁੱਲੂ ਅਤੇ ਸ਼ਿਮਲਾ ਦੇ ਉਚਾਈ ਵਾਲੇ ਖੇਤਰਾਂ ਵਿੱਚ ਸ਼ਨੀਵਾਰ ਬੱਦਲ ਛਾਏ ਰਹੇ ਜਿਸ ਕਾਰਨ ਐਤਵਾਰ ਸ਼ਾਮ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਕਈ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਕਸ਼ਮੀਰ ਵਾਦੀ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੇ ਬਾਵਜੂਦ ਰਾਤ ਦੇ ਤਾਪਮਾਨ ਵਿੱਚ ਕੁਝ ਵਾਧਾ ਦਰਜ ਕੀਤਾ ਗਿਆ। ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਸੀ ਜੋ ਸ਼ੁੱਕਰਵਾਰ ਰਾਤ ਦੇ ਮੁਕਾਬਲੇ ਲਗਭਗ 4 ਡਿਗਰੀ ਵੱਧ ਹੈ। ਗੁਲਮਰਗ ਅਤੇ ਸ਼ੋਪੀਆਂ ਦੇ ਕੁਝ ਹਿੱਸਿਆਂ ’ਚ ਸ਼ਨੀਵਾਰ ਸਵੇਰੇ ਹਲਕੀ ਬਰਫਬਾਰੀ ਹੋਈ।

ਸ਼ਨੀਵਾਰ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਸੀਤ ਲਹਿਰ ਜਾਰੀ ਰਹੀ । ਬਠਿੰਡਾ 6 ਡਿਗਰੀ ਸੈਲਸੀਅਸ ਦੇ ਘੱਟੋ-ਘੱਟ ਤਾਪਮਾਨ ਨਾਲ ਪੰਜਾਬ ’ਚ ਸਭ ਤੋਂ ਠੰਡਾ ਰਿਹਾ। ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 9.2 , 8.6 ਅਤੇ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ, ਗੁਰਦਾਸਪੁਰ ਅਤੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 12.9, 6.5 ਅਤੇ 10.5 ਸੀ। ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਰਿਹਾ।

‘ਚਿੱਲਈ ਕਲਾਂ’ ਕਾਰਨ ਭਾਰੀ ਠੰਡ
40 ਦਿਨ ਦੀ ਚਿਲਈ ਕਲਾਂ ਕਾਰਨ ਕਸ਼ਮੀਰ ਵਾਦੀ ’ਚ ਭਾਰੀ ਠੰਡ ਪੈ ਰਹੀ ਹੈ। ਵੀਰਵਾਰ ਇਸ ਦੀ ਕਸ਼ਮੀਰ ਵਿੱਚ ਸ਼ੁਰੂਅਾਤ ਹੋਈ ਸੀ। ਕਸ਼ਮੀਰ ’ਚ ਦਸੰਬਰ ਦੇ ਸ਼ੁਰੂ ਤੋਂ ਹੀ ਤਾਪਮਾਨ ਜ਼ੀਰੋ ਤੋਂ ਹੇਠਾਂ ਚਲ ਰਿਹਾ ਹੈ।

ਧਰਮਸ਼ਾਲਾ ’ਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ‘ਬਹੁਤ ਖਰਾਬ’ ਸ਼੍ਰੇਣੀ ’ਚ
ਧਰਮਸ਼ਾਲਾ, ਊਨਾ, ਹਮੀਰਪੁਰ ਅਤੇ ਬਿਲਾਸਪੁਰ ਦੇ ਕਈ ਪਹਾੜੀ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।
PM ਮੋਦੀ ਨੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
NEXT STORY