ਨਵੀਂ ਦਿੱਲੀ— ਸੂਰਜ ਗ੍ਰਹਿਣ ਅੱਜ ਭਾਵ 21 ਜੂਨ ਨੂੰ ਦੇਸ਼ ਹੀ ਨਹੀਂ ਸਗੋਂ ਕਿ ਦੁਨੀਆ ਭਰ 'ਚ ਲੱਗ ਗਿਆ ਹੈ। ਭਾਰਤ ਦੇ ਉੱਤਰੀ ਹਿੱਸਿਆਂ 'ਚ ਐਤਵਾਰ ਨੂੰ ਲੱਗਭਗ 10.25 ਵਜੇ ਕੰਗਣਾਕਾਰ ਸੂਰਜ ਗ੍ਰਹਿਣ ਦੀ ਖਗੋਲੀ ਘਟਨਾ ਸ਼ੁਰੂ ਹੋ ਗਈ। ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਦੇਖਿਆ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਗ੍ਰਹਿਣ ਭਾਰਤ ਦੇ ਉੱਤਰੀ ਹਿੱਸੇ ਵਿਚ ਦਿਖਾਈ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਗ੍ਰਹਿਣ 26 ਦਸੰਬਰ 2019 ਨੂੰ ਦੱਖਣੀ ਭਾਰਤ ਤੋਂ ਅਤੇ ਆਂਸ਼ਿਕ ਗ੍ਰਹਿਣ ਦੇ ਰੂਪ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੇਖਿਆ ਗਿਆ। ਇਹ ਸੂਰਜ ਗ੍ਰਹਿਣ 900 ਸਾਲ ਬਾਅਦ ਲੱਗਿਆ ਹੈ। ਸੂਰਜ ਗ੍ਰਹਿਣ ਉਦੋਂ ਹੁੰਦਾ ਹੈ, ਜਦੋਂ ਚੰਦਰਮਾ, ਸੂਰਜ ਦੀ ਆਂਸ਼ਿਕ ਜਾਂ ਪੂਰੀ ਰੋਸ਼ਨੀ ਨੂੰ ਰੋਕ ਲੈਂਦਾ ਹੈ। ਉਸ ਹਿਸਾਬ ਨਾਲ ਆਂਸ਼ਿਕ, ਕੰਗਣਾਕਾਰ ਅਤੇ ਪੂਰਨ ਸੂਰਜ ਗ੍ਰਹਿਣ ਹੁੰਦਾ ਹੈ। ਗ੍ਰਹਿ ਦੌਰਾਨ ਚੰਦਰਮਾ ਦੀ ਛਾਇਆ ਧਰਤੀ 'ਤੇ ਪੈਂਦੀ ਹੈ ਅਤੇ ਸੰਘਣਾ ਹਨ੍ਹੇਰਾ ਛਾ ਜਾਂਦਾ ਹੈ। ਇਸ ਕਾਰਨ ਸੂਰਜ, ਚੰਦਰਮਾ ਅਤੇ ਧਰਤੀ ਦਾ ਸੰਜੋਗ ਇਕ ਦੁਰਲੱਭ ਖਗੋਲੀ ਘਟਨਾ ਦੇ ਤੌਰ 'ਤੇ ਦਿਖਾਈ ਦਿੰਦਾ ਹੈ।
ਆਓ ਦੇਖਦੇ ਹਾਂ ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਕਿਸ ਤਰ੍ਹਾਂ ਨਜ਼ਰ ਆ ਰਿਹਾ ਹੈ ਸੂਰਜ—
ਸੂਰਜ ਗ੍ਰਹਿਣ ਦਾ ਇਹ ਨਜ਼ਾਰਾ ਪੰਜਾਬ ਦੇ ਅੰਮ੍ਰਿਤਸਰ ਦਾ ਹੈ।
ਹਰਿਆਣਾ : ਕਰੂਕਸ਼ੇਤਰ ਵਿਚ ਸੂਰਜ ਗ੍ਰਹਿਣ ਦਾ ਅਜਿਹਾ ਨਜ਼ਾਰਾ ਦਿਖਾਈ ਦਿੱਤਾ ਕਿ ਸੂਰਜ ਦੀਆਂ ਕਿਰਨਾਂ ਦੀ ਚਮਕ ਸਟਾਰ ਦੇ ਰੂਪ ਵਿਚ ਨਜ਼ਰ ਆਈਆਂ।
ਗੁਜਰਾਤ 'ਚ ਸੂਰਜ ਗ੍ਰਹਿਣ ਦੀ ਤਸਵੀਰ...
ਮਹਾਰਾਸ਼ਟਰ : ਸੂਰਜ ਗ੍ਰਹਿਣ ਦੌਰਾਨ ਮੁੰਬਈ ਦੇ ਆਸਮਾਨ 'ਚ ਅਜਿਹਾ ਦਿੱਸਿਆ ਸੂਰਜ
ਜੰਮੂ-ਕਸ਼ਮੀਰ 'ਚ ਸੂਰਜ ਗ੍ਰਹਿਣ ਦੀ ਤਸਵੀਰ
ਦੁਬਈ 'ਚ ਸੂਰਜ ਗ੍ਰਹਿਣ ਦਾ ਨਜ਼ਾਰਾ, ਛਾਇਆ ਹਨ੍ਹੇਰਾ
ਤਾਮਿਲਨਾਡੂ 'ਚ ਸੂਰਜ ਗ੍ਰਹਿ ਲਾਲ ਰੰਗ ਦਾ ਨਜ਼ਰ ਆਇਆ
31 ਜੁਲਾਈ ਤੋਂ ਪਹਿਲਾਂ ਨਹੀਂ ਖੁੱਲ੍ਹੇਗਾ ਪ੍ਰਸਿੱਧ ਸਾਲਾਸਰ ਮੰਦਰ, ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਲਿਆ ਫੈਸਲਾ
NEXT STORY