ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇੰਨੀ ਦਿਨੀਂ ਹਮੇਸ਼ਾ ਚਰਚਿਤ ਸ਼ਖਸੀਅਤਾਂ ਦੀ ਹਾਜ਼ਰਜਵਾਬੀ ਦੇਖਣ ਨੂੰ ਮਿਲਦੀ ਹੈ। ਇਸ ਵਾਰ ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਹਾਜ਼ਰਜਵਾਬੀ ਨਾਲ ਲੋਕਾਂ ਨੇ ਦਿਲ ਜਿੱਤ ਲਏ। ਟਵਿੱਟਰ 'ਤੇ ਇਕ ਯੂਜ਼ਰ ਨੇ ਉਨ੍ਹਾਂ ਦੀ ਸੂਰਜ ਗ੍ਰਹਿਣ ਦੇਖਣ ਵਾਲੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਇਨ੍ਹਾਂ 'ਤੇ ਮੀਮ ਬਣ ਸਕਦੇ ਹਨ। ਪੀ.ਐੱਮ. ਮੋਦੀ ਨੇ ਇਸ 'ਤੇ ਕੂਲ ਅੰਦਾਜ 'ਚ ਜਵਾਬ ਵੀ ਦਿੱਤਾ।
ਯੂਜ਼ਰ ਦੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਵਾਬ
ਪੀ.ਐੱਮ. ਮੋਦੀ ਨੇ ਅੱਜ ਲੱਗੇ ਸੂਰਜ ਗ੍ਰਹਿਣ ਨੂੰ ਦੇਖਣ ਦੀ ਤਸਵੀਰ ਸ਼ੇਅਰ ਕੀਤੀ ਸੀ। ਉਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ,''ਇਹ ਮੀਮ ਬਣ ਗਿਆ।'' ਇਸ ਦੇ ਜਵਾਬ 'ਚ ਪੀ.ਐੱਮ. ਨੇ ਯੂਜ਼ਰ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ,''ਤੁਹਾਡਾ ਸਵਾਗਤ ਹੈ, ਮਜ਼ੇ ਕਰੋ।'' ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਕਈ ਵਾਰ ਆਲੋਚਕਾਂ ਨੂੰ ਵੀ ਮਸ਼ਹੂਰ ਹਸਤੀਆਂ ਜਵਾਬ ਦਿੰਦੀਆਂ ਹਨ।
ਕੇਜਰੀਵਾਲ ਨੇ ਵੀ ਦਿੱਤਾ ਸੀ ਜਵਾਬ
ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਮਹੱਤਵਪੂਰਨ ਅਹੁਦੇ 'ਤੇ ਬੈਠੇ ਕਿਸੇ ਸ਼ਖਸੀਅਤ ਨੇ ਅਜਿਹਾ ਜਵਾਬ ਦਿੱਤਾ ਹੋਵੇ। ਅਰਵਿੰਦ ਕੇਜਰੀਵਾਲ 'ਤੇ ਵੀ ਮਜੇ ਲੈਂਦੇ ਹੋਏ ਇਕ ਯੂਜ਼ਰ ਨੇ ਟਵੀਟ ਕੀਤਾ ਸੀ ਕਿ ਹੁਣ ਤੱਕ ਤੁਹਾਡਾ ਮਫਲਰ ਨਹੀਂ ਨਿਕਲਿਆ। ਇਸ ਦਾ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਲਿਖਿਆ ਸੀ ਕਿ ਮਫਲਰ ਬਹੁਤ ਪਹਿਲੇ ਨਿਕਲ ਗਿਆ ਹੈ। ਠੰਡ ਬਹੁਤ ਜ਼ਿਆਦਾ ਹੈ ਅਤੇ ਤੁਸੀਂ ਸਾਰੇ ਆਪਣਾ ਖਿਆਲ ਰੱਖੋ।
ਵੱਡੀ ਪਹਿਲ: ਇੱਥੇ ਪਲਾਸਟਿਕ ਦੀਆਂ 10 ਬੋਤਲਾਂ ਦੇ ਬਦਲੇ ਮਿਲੇਗਾ ਦੁੱਧ ਦਾ ਪੈਕੇਟ
NEXT STORY