ਨਵੀਂ ਦਿੱਲੀ (ਨਵੋਦਿਆ ਟਾਈਮਸ) : ਕੋਰੋਨਾ ਸੰਕਰਮਣ ਨਾਲ ਚੱਲ ਰਹੀ ਜੰਗ ਦੇ ਮੱਦੇਨਜ਼ਰ ਲਾਗੂ ਦੇਸ਼ਵਿਆਪੀ ਲਾਕਡਾਊਨ ਦਾ ਦੂਜਾ ਪੜਾਅ ਸੋਮਵਾਰ ਨੂੰ ਖ਼ਤਮ ਹੋ ਰਿਹਾ ਅਤੇ ਇਸ ਦੇ ਨਾਲ ਤੀਜਾ ਪੜਾਅ ਸ਼ੁਰੂ ਹੋਵੇਗਾ। ਤੀਜਾ ਪੜਾਅ 4 ਤੋਂ 17 ਮਈ ਤੱਕ ਰਹੇਗਾ। ਇਸ ਪੜਾਅ 'ਚ ਜਨਜੀਵਨ ਨੂੰ ਲਾਕਡਾਊਨ ਤੋਂ ਕੁੱਝ ਰਾਹਤ ਮਿਲੇਗੀ ਅਤੇ ਜੀਵਨ ਪਟੜੀ 'ਤੇ ਆਉਣਾ
ਸ਼ੁਰੂ ਹੋ ਸਕੇਗਾ। ਕੇਂਦਰ ਸਰਕਾਰ ਨੇ ਇਸ ਪੜਾਅ 'ਚ ਹਾਟਸਪਾਟ ਇਲਾਕਿਆਂ ਨੂੰ ਛੱਡ ਕੇ ਬਾਕੀ ਹਰ ਥਾਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਯਕੀਨੀ ਕਰਦੇ ਹੋਏ ਹਸਪਤਾਲ, ਓ.ਪੀ.ਡੀ. ਅਤੇ ਹੋਰ ਕਲੀਨਿਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸੰਕਰਮਣ ਅਤੇ ਉਸ ਦੇ ਪ੍ਰਭਾਵ ਦੇ ਆਧਾਰ 'ਤੇ ਰੈਡ, ਆਰੈਂਜ ਅਤੇ ਗ੍ਰੀਨ ਜੋਨ 'ਚ ਵੰਡ ਕੇ ਇਨ੍ਹਾਂ ਗਤੀਵਿਧੀਆਂ 'ਤੇ ਪਾਬੰਦੀ ਅਤੇ ਛੋਟ ਦਿੱਤੀ ਗਈ ਹੈ।
ਜੋਨ ਵਾਰ ਇਨ੍ਹਾਂ ਗਤੀਵਿਧੀਆਂ ਨੂੰ ਅੱਜ ਤੋਂ ਛੋਟ
ਸਾਰੇ ਜੋਨ 'ਚ ਪਾਬੰਦੀ
ਰੇਲ, ਹਵਾਈ, ਮੈਟਰੋ ਅੰਤਰਰਾਜੀ ਯਾਤਰਾ, ਸਕੂਲ-ਕਾਲਜ ਅਤੇ ਹੋਰ ਵਿਦਿਅਕ ਅਦਾਰੇ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਸ, ਜਿਮ ਆਦਿ। ਸਾਮਾਜਕ, ਰਾਜਨੀਤਕ, ਸਭਿਆਚਾਰਕ ਪ੍ਰੋਗਰਾਮ, ਰੈਲੀ-ਸਭਾਵਾਂ, ਪੂਜਾ-ਧਾਰਮਿਕ ਅਤੇ ਜਨਤਕ ਥਾਂ।
ਸਿਰਫ ਰੈਡ ਜੋਨ 'ਚ ਪਾਬੰਦੀ
ਸਾਈਕਲ ਰਿਕਸ਼ਾ, ਆਟੋਰਿਕਸ਼ਾ, ਟੈਕਸੀ ਅਤੇ ਕੈਬ, ਜ਼ਿਲ੍ਹਿਆਂ ਦੇ ਅੰਦਰ ਬੱਸਾਂ ਦਾ ਸੰਚਾਲਨ, ਸਪਾ ਅਤੇ ਸੈਲੂਨ।
ਸਾਰੇ ਜੋਨ 'ਚ ਇਜਾਜ਼ਤ
ਚੌਪਹਿਆ ਵਾਹਨਾਂ ਨੂੰ ਚਾਲਕ ਦੇ ਨਾਲ ਸਿਰਫ ਦੋ ਯਾਤਰੀ ਦੀ ਮਨਜ਼ੂਰੀ, ਦੋ ਪਹਿਆ 'ਤੇ ਦੂਜੇ ਵਿਅਕਤੀ ਨੂੰ ਇਜਾਜ਼ਤ।
ਦਿਹਾਤੀ ਇਲਾਕਿਆਂ 'ਚ ਉਦਯੋਗਿਕ ਸੰਸਥਾਨ, ਸੇਜ ਆਦਿ।
ਦਵਾਈਆਂ, ਫਾਰਮਾ, ਮੈਡੀਕਲ ਸਮੱਗਰੀਆਂ, ਜ਼ਰੂਰੀ ਵਸਤਾਂ ਦੀ ਨਿਰਮਾਣ ਇਕਾਈਆਂ, ਉਤਪਾਦਨ ਇਕਾਈਆਂ, ਆਈ.ਟੀ. ਹਾਰਡਵੇਅਰ ਦਾ ਉਸਾਰੀ ਅਤੇ ਪੈਕੇਜਿੰਗ ਇਕਾਈਆਂ।
ਸ਼ਹਿਰੀ ਖੇਤਰਾਂ 'ਚ ਅਜਿਹੀ ਉਸਾਰੀ ਗਤੀਵਿਧੀਆਂ ਜਿੱਥੇ ਮਜ਼ਦੂਰ ਸਾਇਟ 'ਤੇ ਉਪਲੱਬਧ ਹਨ।
ਅਕਸ਼ੇ ਊਰਜਾ ਪ੍ਰੋਜੈਕਟਾਂ ਦੀ ਉਸਾਰੀ।
ਸ਼ਹਿਰੀ ਖੇਤਰਾਂ 'ਚ ਸਾਰੇ ਸਿੰਗਲ ਦੁਕਾਨਾਂ, ਗੁਆਂਢ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਪਰਿਸਰਾਂ ਦੀਆਂ ਦੁਕਾਨਾਂ।
ਸਾਰੇ ਜੋਨ 'ਚ ਈ-ਕਾਮਰਸ ਗਤੀਵਿਧੀਆਂ ਨੂੰ ਸਿਰਫ ਜ਼ਰੂਰੀ ਵਸਤਾਂ ਦੇ ਲਈ।
ਨਿਜੀ ਦਫਤਰਾਂ 'ਚ ਜ਼ਰੂਰਤ ਦੇ 33 ਫੀਸਦ ਸਟਾਫ ਦੇ ਨਾਲ ਕੰਮ।
ਖੇਤੀਬਾੜੀ ਸਬੰਧੀ, ਮਨਰੇਗਾ ਕਾਰਜ, ਫੂਡ ਪ੍ਰੋਸੈਸਿੰਗ ਯੂਨਿਟ ਅਤੇ ਇੱਟ-ਭੱਠੇ।
ਦਿਹਾਤੀ ਖੇਤਰਾਂ 'ਚ ਸਾਰੇ ਉਦਯੋਗਿਕ ਅਤੇ ਉਸਾਰੀ ਗਤੀਵਿਧੀਆਂ।
ਕੋਰੀਅਰ, ਡਾਕ ਸੇਵਾ।
ਪ੍ਰਿੰਟ-ਇਲੈਕਟ੍ਰਾਨਿਕ ਮੀਡੀਆ, ਆਈ.ਟੀ. ਅਤੇ ਇਸ ਨਾਲ ਜੁੜੀਆਂ ਸੇਵਾਵਾਂ।
ਡਾਟਾ-ਕਾਲ ਸੈਂਟਰ, ਵੇਅਰਹਾਊਸਿੰਗ ਸੇਵਾਵਾਂ ਅਤੇ ਕੋਲਡ ਸਟੋਰੇਜ।
ਨਿਜੀ ਸੁਰੱਖਿਆ, ਸਹੂਲਤ ਪ੍ਰਬੰਧਨ ਸੇਵਾਵਾਂ ਅਤੇ ਸਵੈ ਰੁਜ਼ਗਾਰ ਵਾਲੇ ਵਿਅਕਤੀ ਦੀਆਂ ਸੇਵਾਵਾਂ।
ਟੈਕਸੀ ਅਤੇ ਕੈਬ ਸੰਚਾਲਨ, ਚਾਲਕ ਦੇ ਨਾਲ ਸਿਰਫ ਇੱਕ ਯਾਤਰੀ।
ਜ਼ਿਲ੍ਹਿਆਂ ਵਿਚਕਾਰ ਵਿਅਕਤੀਆਂ ਅਤੇ ਵਾਹਨਾਂ ਦੀ ਆਵਾਜਾਈ ਸਿਰਫ ਮਨਜ਼ੂਰ ਗਤੀਵਿਧੀਆਂ ।
ਸਿਰਫ ਗ੍ਰੀਨ ਜੋਨ 'ਚ ਹੀ ਇਜਾਜ਼ਤ
50 ਫੀਸਦੀ ਸਵਾਰੀਆਂ ਦੇ ਨਾਲ ਡਿਪੋ ਦੀ ਸਿਰਫ 50 ਫੀਸਦੀ ਬੱਸਾਂ ਦਾ ਸੰਚਾਲਨ।
ਸਾਰੇ ਮਾਲ ਆਵਾਜਾਈ ਦੀ ਮਨਜ਼ੂਰੀ।
ਦਿੱਲੀ 'ਚ 6 ਹੋਰ ਡਾਕਟਰ ਕੋਰੋਨਾ ਪਾਜ਼ੀਟਿਵ, 4 ਹਜ਼ਾਰ ਤੋਂ ਜ਼ਿਆਦਾ ਮਾਮਲੇ
NEXT STORY