ਨਵੀਂ ਦਿੱਲੀ- ਕਾਂਗਰਸ ਸੋਨੀਆ ਗਾਂਧੀ ਨੇ ਦੇਸ਼ 'ਚ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ 'ਚ ਵਾਧੇ ਅਤੇ ਜ਼ਰੂਰੀ ਦਵਾਈ ਦੀ ਘਾਟ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਸੋਨੀਆ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਇਸ ਬੀਮਾਰੀ ਦੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ 'ਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਕੇਂਦਰ ਨੇ ਸੂਬਿਆਂ ਤੋਂ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕਰਨ ਲਈ ਕਿਹਾ ਹੈ। ਸੋਨੀਆ ਨੇ ਕਿਹਾ,''ਮਹਾਮਾਰੀ ਐਲਾਨ ਕਰਨ ਦਾ ਮਤਲਬ ਇਹ ਹੈ ਕਿ ਇਸ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦਾ ਪੂਰਾ ਉਤਪਾਦਨ ਅਤੇ ਸਪਲਾਈ ਯਕੀਨੀ ਕਰਨਾ ਜ਼ਰੂਰੀ ਹੈ ਅਤੇ ਮਰੀਜ਼ਾਂ ਦੀ ਮੁਫ਼ਤ ਦੇਖਭਾਲ ਕੀਤੀ ਜਾਵੇ।''
ਕਾਂਗਰਸ ਪ੍ਰਧਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਐਮਫੋਟੇਰੀਸਿਨ-ਬੀ ਇਸ ਬੀਮਾਰੀ ਦੇ ਇਲਾਜ ਲਈ ਜ਼ਰੂਰੀ ਦਵਾਈ ਹੈ। ਫਿਲਹਾਲ, ਅਜਿਹੀ ਖ਼ਬਰਾਂ ਹਨ ਕਿ ਬਜ਼ਾਰ 'ਚ ਇਸ ਦਵਾਈ ਦੀ ਭਾਰੀ ਘਾਟ ਹੈ। ਇਸ ਦੇ ਨਾਲ ਹੀ, ਇਹ ਬੀਮਾਰੀ ਆਯੂਸ਼ਮਾਨ ਭਾਰਤ ਅਤੇ ਕਈ ਹੋਰ ਬੀਮੇ ਦੇ ਅਧੀਨ ਕਵਰ ਨਹੀਂ ਹਨ।'' ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ,''ਮਿਊਤੋਮਾਈਕੋਸਿਸ ਤੋਂ ਪ੍ਰਭਾਵਿਤ ਹੋ ਰਹੇ ਵੱਡੀ ਗਿਣਤੀ 'ਚ ਮਰੀਜ਼ਾਂ ਨੂੰ ਰਾਹਤ ਦੇਣ ਲਈ ਤੁਰੰਤ ਕਦਮ ਚੁਕੇ ਜਾਣ।'' ਦੂਜੇ ਪਾਸੇ ਕੇਂਦਰੀ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਲੈਕ ਫੰਗਸ ਨਾਲ ਪੈਦਾ ਹੋਣ ਵਾਲੇ ਰੋਗ ਮਿਊਕਰਮਾਈਕੋਸਿਸ ਦੇ ਇਲਾਜ 'ਚ ਕੰਮ ਆਉਣ ਵਾਲੀ ਦਵਾਈ 'ਐਮਫੋਟੇਰਿਸਿਨ-ਬੀ' ਦੇ ਉਤਪਾਦਨ ਲਈ 5 ਹੋਰ ਕੰਪਨੀਆਂ ਨੂੰ ਲਾਇਸੈਂਸ ਦਿੱਤਾ ਗਿਆ ਹੈ ਅਤੇ ਉਹ ਜੁਲਾਈ ਤੋਂ ਹਰ ਮਹੀਨੇ ਇਸ ਦਵਾਈ ਦੀਆਂ 1,11,000 ਸ਼ੀਸ਼ੀਆਂ ਦਾ ਉਤਪਾਦਨ ਸ਼ੁਰੂ ਕਰੇਗੀ। ਇਸ ਦੇ ਨਾਲ ਹੀ, ਕੇਂਦਰ ਨੇ ਮਿਊਕਰਮਾਈਕੋਸਿਸ ਦੇ ਪ੍ਰਸਾਰ ਨੂੰ ਚਿੰਤਾ ਦਾ ਕਾਰਨ ਦੱਸਦੇ ਹੋਏ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫੰਗਸ ਸੰਕਰਮਣ ਨੂੰ ਰੋਕਣ ਦੀਆਂ ਆਪਣੀਆਂ ਤਿਆਰੀਆਂ ਅਤੇ ਹਸਪਤਾਲਾਂ 'ਚ ਇਲਾਜ ਅਤੇ ਸਵੱਛਤਾ ਦੀ ਸਮੀਖਿਆ ਕਰੇ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਕੋਰੋਨਾ ਨਾਲ ਸਿਰਫ਼ ਭਾਰਤ 'ਚ ਹੈ ਬਲੈਕ ਫੰਗਸ : ਰਾਹੁਲ ਗਾਂਧੀ
ਏਅਰਟੈੱਲ ਗਾਹਕਾਂ ਨੂੰ CEO ਦੀ ਚਿਤਾਵਨੀ! ਅਜਿਹੀ ਕਾਲ ਤੇ ਮੈਸੇਜ ਤੋਂ ਰਹੋ ਦੂਰ
NEXT STORY