ਲਖਨਊ - ਅਯੁੱਧਿਆ 'ਚ ਰਾਮ ਮੰਦਰ ਦਾ ਭੂਮੀ ਪੂਜਨ ਪ੍ਰੋਗਰਾਮ ਪੂਰਾ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮੰਦਰ ਦੀ ਪਹਿਲੀ ਇੱਟ ਰੱਖੀ। ਮੰਦਰ ਦੀ ਨੀਂਹ ਰੱਖਣ ਦੇ ਨਾਲ ਹੀ ਇਸ 'ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਸ਼ਫੀਕੁੱਰਹਮਾਨ ਬਰਕ ਨੇ ਭੂਮੀ ਪੂਜਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਯੁੱਧਿਆ 'ਚ ਮਸਜਿਦ ਸੀ, ਹੈ ਅਤੇ ਰਹੇਗੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।
ਯੂ.ਪੀ. ਦੇ ਸੰਭਲ ਤੋਂ ਸੰਸਦ ਮੈਂਬਰ ਸ਼ਫੀਕੁੱਰਹਮਾਨ ਕਹਿੰਦੇ ਹਨ ਕਿ ਅਯੁੱਧਿਆ 'ਚ ਜ਼ੁਲਫ ਮਸਜਿਦ ਹੈ, ਸੀ ਅਤੇ ਰਹੇਗੀ। ਬੀਜੇਪੀ ਸਰਕਾਰ ਨੇ ਤਾਕਤ ਦੇ ਜ਼ੋਰ 'ਤੇ ਕੋਰਟ ਤੋਂ ਫੈਸਲਾ ਕਰਾਇਆ। ਮੁਸਲਮਾਨ ਅੱਲ੍ਹਾ ਦੇ ਭਰੋਸੇ ਹਨ। ਉਹ ਪੀ.ਐੱਮ. ਮੋਦੀ ਅਤੇ ਸੀ.ਐੱਮ. ਯੋਗੀ ਦੇ ਭਰੋਸੇ ਨਹੀਂ ਹੈ। ਮੁਸਲਮਾਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।
ਹਰਿਆਣਾ 'ਚ ਆਜ਼ਾਦੀ ਦਿਹਾੜੇ 'ਤੇ 'ਕੋਰੋਨਾ ਯੋਧੇ' ਹੋਣਗੇ ਸਨਮਾਨਤ
NEXT STORY