ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਕਾਰਨ ਮਚੇ ਹਾਹਾਕਾਰ ਦਰਮਿਆਨ ਵੈਕਸੀਨ ਘੱਟ ਹੋਣ ਦੀ ਸਮੱਸਿਆ ਸੁਣਨ ਨੂੰ ਮਿਲ ਰਹੀ ਹੈ। ਇਸ ਦਰਮਿਆਨ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ. ਸੀ. ਜੀ. ਆਈ.) ਨੇ ਰੂਸ ਦੀ ਸਪੂਤਨਿਕ-ਵੀ ਕੋਵਿਡ-19 ਵੈਕਸੀਨ ਨੂੰ ਐਮਰਜੈਂਸੀ ਮਨਜ਼ੂਰੀ ਦਿੱਤੀ। ਬੀਤੀ 13 ਅਪ੍ਰੈਲ 2021 ਨੂੰ ਸਪੂਤਨਿਕ-ਵੀ ਨੂੰ ਭਾਰਤ ’ਚ ਐਮਰਜੈਂਸੀ ਮਨਜ਼ੂਰੀ ਦਿੱਤੀ ਗਈ। ਭਾਰਤ ਵਿਚ ਨਿਰਮਿਤ ਕੋਵੀਸ਼ੀਲਡ ਅਤੇ ਕੋਵੈਕਸੀਨ ਦੋ ਕੋਰੋਨਾ ਵੈਕਸੀਨਾਂ ਹਨ, ਜੋ ਕਿ ਲੋਕਾਂ ਨੂੰ ਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼
ਦੱਸ ਦੇਈਏ ਕਿ ਇਸ ਸਮੇਂ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਇਹ ਵੈਕਸੀਨ ਲਾਈਆਂ ਜਾ ਰਹੀਆਂ ਹਨ ਪਰ ਬੀਤੇ ਦਿਨ ਇਹ ਐਲਾਨ ਹੋਇਆ ਹੈ ਕਿ 1 ਮਈ 2021 ਤੋਂ 18 ਸਾਲ ਤੋਂ ਉੱਪਰ ਦੇ ਮਰੀਜ਼ਾਂ ਨੂੰ ਕੋਰੋਨਾ ਵੈਕਸੀਨ ਲਾਈ ਜਾਵੇਗੀ। ਸਪੂਤਨਿਕ-ਵੀ ਪਹਿਲੀ ਵੈਕਸੀਨ ਹੋਵੇਗੀ, ਜੋ ਵਿਦੇਸ਼ੀ ਹੈ। ਭਾਰਤ ਇਸ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ 60ਵਾਂ ਦੇਸ਼ ਹੈ। ਆਓ ਜਾਣਦੇ ਹਾਂ ਕਿ ਸਪੂਤਨਿਕ-ਵੀ ਵੈਕਸੀਨ ਸਾਡੀਆਂ ਬਾਕੀ ਵੈਕਸੀਨ ਤੋਂ ਵੱਖਰੀ ਹੈ।
ਇਸ ਟੀਕੇ ਨੂੰ ਕਿਸੇ ਨੇ ਵਿਕਸਿਤ ਕੀਤਾ ਹੈ?
ਸਪੂਤਨਿਕ-ਵੀ ਰੂਸੀ ਵੈਕਸੀਨ ਹੈ, ਜੋ ਕਿ ਮਾਸਕੋ ਦੇ ਗੈਮਾਲੇਯਾ ਰਿਸਰਚ ਇੰਸਟੀਚਿਊਟ ਆਫ਼ ਐਪੀਡੇਮੀਯੋਲੌਜੀ ਐਂਡ ਮਾਈਕ੍ਰੋਬਾਇਓਲਾਜੀ ਵਲੋਂ ਵਿਕਸਿਤ ਕੀਤੀ ਗਈ ਹੈ। ਇਸ ਨੂੰ ਅਗਸਤ 2020 ਨੂੰ ਰੂਸ ’ਚ ਗੈਮ ਕੋਵਿਡ-ਵੈਕਸ ਦੇ ਰੂਪ ’ਚ ਰਜਿਸਟਰਡ ਕੀਤਾ ਗਿਆ ਸੀ। ਇਸ ਵੈਕਸੀਨ ਨੂੰ 2 ਤੋਂ 8 ਡਿਗਰੀ ਸੈਲਸੀਅਸ ’ਤੇ ਸਟੋਰ ਕਰਨ ਦੀ ਲੋੜ ਹੈ। ਇਸ ਦਾ ਅਰਥ ਹੈ ਕਿ ਇਸ ਨੂੰ ਇਕ ਆਮ ਫਰਿੱਜ ’ਚ ਸਟੋਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਵਿਆਹਾਂ ’ਤੇ ਪਿਆ ਕੋਰੋਨਾ ਦਾ ਪਰਛਾਵਾਂ, ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ
ਕਿੰਨੀ ਖ਼ੁਰਾਕ ਦੀ ਲੋੜ?
ਕੋਰੋਨਾ ਦੀਆਂ ਹੋਰ ਵੈਕਸੀਨਾਂ- ਕੋਵੀਸ਼ੀਲਡ ਅਤੇ ਕੋਵੈਕਸੀਨ ਵਾਂਗ ਲੋਕਾਂ ਨੂੰ ਸੂਪਤਨਿਕ-ਵੀ ਟੀਕੇ ਦੀਆਂ ਦੋ ਖ਼ੁਰਾਕਾਂ ਮਿਲਣਗੀਆਂ। ਇਨ੍ਹਾਂ ਖ਼ੁਰਾਕਾਂ ਨੂੰ 21 ਦਿਨ ਦੇ ਵਕਫ਼ੇ ’ਚ ਲਾਇਆ ਜਾਵੇਗਾ। ਇਹ ਆਮ ਮਾਸਪੇਸ਼ੀ ਟੀਕਾ ਹੋਵੇਗਾ।
ਇਹ ਵੀ ਪੜ੍ਹੋ : ਲਾਕਡਾਊਨ ਦੇ ਐਲਾਨ ਮਗਰੋਂ ਪਿਆਕੜਾਂ ’ਚ ਵਧੀ ਟੈਨਸ਼ਨ, ਠੇਕਿਆਂ ਦੇ ਬਾਹਰ ਲੱਗੀਆਂ ਲਾਈਨਾਂ
ਇਹ ਕਿੰਨਾ ਪ੍ਰਭਾਵਸ਼ਾਲੀ ਟੀਕਾ ਹੈ?
ਸਪੂਤਨਿਕ-ਵੀ ਦੀ 91.5 ਫ਼ੀਸਦੀ ਇਕ ਪ੍ਰਭਾਵਸ਼ਾਲੀ ਦਰ ਹੈ। ਖ਼ੁਰਾਕ ਦੇਣ ਦੇ ਵਕਫ਼ੇ ਦੀ ਗੱਲ ਕੀਤੀ ਜਾਵੇ ਤਾਂ ਤਿੰਨੋਂ ਹੀ ਵੈਕਸੀਨਾਂ ਕੁਝ-ਕੁਝ ਹਫ਼ਤਿਆਂ ਦੇ ਫਰਕ ’ਤੇ ਦਿੱਤੀ ਜਾਂਦੀ ਹੈ। ਇਹ ਸਮਾਂ ਤਿੰਨੋਂ ਲਈ ਵੱਖ-ਵੱਖ ਹੈ, ਜਦਕਿ ਇਕ ਸਮਾਨਤਾ ਇਹ ਹੈ ਕਿ ਤਿੰਨਾਂ ਦੀਆਂ ਹੀ ਦੋ ਖ਼ੁਰਾਕਾਂ ਲੈਣੀਆਂ ਹੁੰਦੀਆਂ ਹਨ ਯਾਨੀ ਕਿ ਕੋਈ ਵੈਕਸੀਨ ਦੀ ਸਿੰਗਲ ਖ਼ੁਰਾਕ ਨਹੀਂ ਹੈ।
ਇਹ ਵੀ ਪੜ੍ਹੋ : ਸਾਬਕਾ ਪੀ. ਐੱਮ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ
ਇਸ ਦੀ ਕਿੰਨੀ ਕੀਮਤ ਹੋਵੇਗੀ?
ਦੇਸ਼ ’ਚ ਸਪੂਤਨਿਕ-ਵੀ ਕਦੋਂ ਆਵੇਗੀ ਤਾਂ ਉਸ ਦੀ ਕੀਮਤ ਕੀ ਹੋਵੇਗੀ। ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਜਿਨ੍ਹਾਂ ਦੇਸ਼ਾਂ ਵਿਚ ਸਪੂਤਨਿਕ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ, ਉੱਥੇ ਟੀਕੇ ਦੀ ਕੀਮਤ ਲੱਗਭਗ 750 ਰੁਪਏ ਹੈ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ ਮਨਮੋਹਨ ਸਿੰਘ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਵੈਕਸੀਨ ’ਚ ਤੇਜ਼ੀ ਸਮੇਤ ਦਿੱਤੇ ਇਹ ਸੁਝਾਅ
ਮਨਜ਼ੂਰੀ ਮਹੱਤਵਪੂਰਨ ਕਿਉਂ ਹੈ?
ਟੀਕੇ ਨੂੰ ਇਕ ਸਮੇਂ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਹੈ, ਜਦੋਂ ਭਾਰਤ ਕੋਵਿਡ-19 ਕੇਸਾਂ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਸਾਰੇ ਸੂਬਿਆਂ ਵਿਚ ਟੀਕਿਆਂ ਦੀ ਘਾਟ ਦੱਸੀ ਗਈ ਹੈ, ਜਦੋਂ ਭਾਰਤ ਟੀਕਾਕਰਨ ਮੁਹਿੰਮ ਨੂੰ ਵਧਾਉਣ ਦੀ ਉਮੀਦ ਕਰ ਰਿਹਾ ਹੈ। ਸਪੂਤਨਿਕ-ਵੀ ਟੀਕੇ ਦੀਆਂ ਖ਼ੁਰਾਕਾਂ ਇਸ ਘਾਟ ਨੂੰ ਦੂਰ ਕਰਨ ਅਤੇ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ
ਇਹ ਹੋਰ ਕੋਵਿਡ-19 ਟੀਕਿਆਂ ਨਾਲੋਂ ਕਿਵੇਂ ਵੱਖਰਾ ਹੈ?
ਸਪੂਤਨਿਕ-ਵੀ ਆਮ ਸਰਦੀ-ਜ਼ੁਕਾਮ ਪੈਦਾ ਕਰਨ ਵਾਲੇ ਐਡੀਨੋਵਾਇਰਸ ਵਾਇਰਲ ਵੈਕਟਰ ਟੀਕਾ ਹੈ। ਇਹ ਟੀਕਾ ਕੋਰੋਨਾ ਵਾਇਰਸ ਵਿਚ ਪਾਏ ਜਾਣ ਵਾਲੇ ਉਸ ਕੰਡੇਦਾਰ ਪ੍ਰੋਟੀਨ ਦੀ ਨਕਲ ਕਰਦਾ ਹੈ, ਜੋ ਸਾਡੇ ਸਰੀਰ ’ਤੇ ਸਭ ਤੋਂ ਪਹਿਲਾਂ ਹਮਲਾ ਕਰਦਾ ਹੈ। ਇਹ ਵੈਕਸੀਨ ਸਰੀਰ ’ਚ ਪਹੁੰਚਦੇ ਹੀ ਸਰੀਰ ਦਾ ਇਮਿਊਨਿਟੀ ਸਿਸਟਮ ਸਰਗਰਮ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਸਾਡੇ ਅੰਦਰ ਐਂਟੀਬੋਡੀ ਪੈਦਾ ਹੋ ਜਾਂਦੀ ਹੈ। ਵੈਕਸੀਨ ’ਚ ਪਾਏ ਗਏ ਵਾਇਰਸ ਅਸਲ ਨਹੀਂ ਹੁੰਦੇ, ਇਸ ਲਈ ਰਿਪੋਰਟ ਮੁਤਾਬਕ ਇਸ ਤੋਂ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਦਾ ਖ਼ਤਰਾ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ
ਨੋਟ- ਕੀ ਇਸ ਟੀਕੇ ਨਾਲ ਭਾਰਤ 'ਚ ਕੋਰੋਨਾ ਵੈਕਸੀਨ ਦੀ ਘਾਟ ਪੂਰੀ ਹੋ ਸਕੇਗੀ? ਕੁਮੈਂਟ ਬਾਕਸ ’ਚ ਦਿਓ ਰਾਏ
ਮਹਾਰਾਸ਼ਟਰ : ਗੰਭੀਰ ਰੂਪ ਨਾਲ ਕੋਰੋਨਾ ਪੀੜਤ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ
NEXT STORY