ਚਮੋਲੀ- ਉੱਤਰਾਖੰਡ 'ਚ ਸਿੱਖਾਂ ਦਾ ਪਵਿੱਤਰ ਧਾਰਮਿਕ ਤੀਰਥ ਸਥਾਨ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਨਿਰਮਾਣ ਅਧੀਨ ਲੋਹੇ ਦਾ ਪੁਲ ਟੁੱਟ ਕੇ ਡਿੱਗ ਗਿਆ। ਲੋਕ ਨਿਰਮਾਣ ਵਿਭਾਗ ਵਲੋਂ ਗੋਵਿੰਦਘਾਟ 'ਚ ਇਸ ਲੋਹੇ ਦੇ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਮੋਟਰ ਪੁਲ ਦੇ ਟੁੱਟਣ ਕਾਰਨ ਆਉਣ ਵਾਲੇ ਦਿਨਾਂ 'ਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਣਯੋਗ ਹੈ ਕਿ 25 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਦੱਸ ਦੇਈਏ ਕਿ ਪੁਲ ਟੁੱਟਣ ਦੀ ਘਟਨਾ 5 ਮਾਰਚ ਨੂੰ ਸਵੇਰੇ 10.15 ਵਜੇ ਵਾਪਰੀ ਸੀ। ਪਹਾੜੀ ਦੇ ਟੁੱਟਣ ਕਾਰਨ ਪੁਲ ਟੁੱਟ ਗਿਆ ਸੀ। ਪੁਲ ਟੁੱਟਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਨੇ ਗੁਰਦੁਆਰੇ ਤੋਂ ਕੁਝ ਦੂਰੀ 'ਤੇ ਲੋਹੇ ਦਾ ਇਕ ਵੈਲੀ ਬਰਿੱਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਬੁੱਧਵਾਰ ਦੁਪਹਿਰ ਲਗਭਗ 1.15 ਵਜੇ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਟੁੱਟ ਗਿਆ। ਪੁਲ ਦਾ ਟੁੱਟਿਆ ਹਿੱਸਾ ਅਲਕਨੰਦਾ ਨਦੀ 'ਚ ਡਿੱਗ ਗਿਆ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
ਲੋਕ ਨਿਰਮਾਣ ਵਿਭਾਗ ਦੀ ਟੈਕਨੀਕਲ ਟੀਮ ਦੇ ਅਧਿਕਾਰੀਆਂ ਅਨੁਸਾਰ ਤਾਂ ਲੋਹੇ ਦੇ ਵੈਲੀ ਬਰਿੱਜ ਦੇ ਨਿਰਮਾਣ ਦੌਰਾਨ ਕਾਮਪੋਨੇਂਟਸ ਜੋੜਦੇ ਸਮੇਂ ਕੋਈ ਕਲੈਂਪ ਢਿੱਲਾ ਰਹਿ ਗਿਆ ਹੋਵੇਗਾ, ਜਿਸ ਕਾਰਨ ਪੁਲ ਦਾ 12 ਮੀਟਰ ਦਾ ਹਿੱਸਾ ਝੁਕ ਕੇ ਅਲਕਨੰਦਾ ਨਦੀ 'ਚ ਡਿੱਗ ਗਿਆ। ਹਾਲਾਂਕਿ ਰਾਹਤ ਦੀ ਗੱਲ ਰਹੀ ਕਿ ਪੁਲ ਟੁੱਟਣ ਕਾਰਨ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਦਿਨਾਂ ਅੰਦਰ ਹੀ ਪੁਲ ਨੂੰ ਮੁੜ ਰਿਪੇਅਰ ਕਰ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
NEXT STORY