ਨੈਸ਼ਨਲ ਡੈਸਕ - ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਸਬੰਧੀ ਅਨੰਤਨਾਗ ਦੇ ਐਸ.ਐਸ.ਪੀ. ਨੇ ਵੱਡੀ ਕਾਰਵਾਈ ਕੀਤੀ। ਐਸ.ਐਸ.ਪੀ. ਨੇ ਇੱਕੋ ਸਮੇਂ ਕਈ ਪੁਲਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਇਹ ਕਾਰਵਾਈ ਬੈਸਰਨ ਹਮਲੇ ਤੋਂ 13 ਦਿਨ ਬਾਅਦ ਕੀਤੀ ਗਈ ਸੀ। ਪਹਿਲਗਾਮ ਪੁਲਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਨੂੰ ਦੱਖਣੀ ਕਸ਼ਮੀਰ ਦੇ ਡੀ.ਪੀ.ਐਲ. ਅਨੰਤਨਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵੱਡਾ ਫੇਰਬਦਲ, SHO ਸਮੇਤ ਕਈ ਅਧਿਕਾਰੀਆਂ ਦੇ ਤਬਾਦਲੇ
NEXT STORY