ਨਵੀਂ ਦਿੱਲੀ- ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਮੰਗਲਵਾਰ ਨੂੰ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ 'ਚ ਤਿੰਨ ਨੀਮ ਫੌਜੀ ਫ਼ੋਰਸਾਂ ਦੇ ਮੁਖੀਆਂ ਅਤੇ 2 ਹੋਰ ਸੁਰੱਖਿਆ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਬੈਠਕ ਜੰਮੂ ਕਸ਼ਮੀਰ 'ਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਤਣਾਅਪੂਰਨ ਮਾਹੌਲ ਵਿਚਾਲੇ ਆਯੋਜਿਤ ਕੀਤੀ ਗਈ। ਇਸ ਹਮਲੇ 'ਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ (ਡੀਜੀ) ਦਲਜੀਤ ਸਿੰਘ ਚੌਧਰੀ, ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਦੇ ਡਾਇਰੈਕਟ ਜਨਰਲ ਬ੍ਰਿਘੂ ਸ਼੍ਰੀਨਿਵਾਸਨ ਅਤੇ ਆਸਾਮ ਰਾਈਫਲਜ਼ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਵਿਕਾਸ ਲਖੇਰਾ ਸ਼ਾਮਲ ਹੋਏ।
ਬੈਠਕ 'ਚ ਹਥਿਆਰਬੰਦ ਸੁਰੱਖਿਆ ਫ਼ੋਰਸ ਦੀ ਐਡੀਸ਼ਨਲ ਡਾਇਰੈਕਟਰ ਜਨਰਲ ਅਨੁਪਮਾ ਨੀਲੇਕਰ ਚੰਦਰਾ ਵੀ ਮੌਜੂਦ ਸੀ। ਬੈਠਕ 'ਚ ਕੀ ਗੱਲਬਾਤ ਹੋਈ, ਇਹ ਤੁਰੰਤ ਪਤਾ ਨਹੀਂ ਲੱਗ ਸਕਿਆ। ਬੀਐੱਸਐੱਫ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਲੱਗਦੀਆਂ ਭਾਰਤ ਦੀ ਅੰਤਰਰਾਸ਼ਟਰੀ ਸਰਹੱਦਾਂ ਦੀ ਰੱਖਿਆ ਕਰਦੀ ਹੈ। ਐੱਸਐੱਸਬੀ ਨੇਪਾਲ ਅਤੇ ਭੂਟਾਨ ਨਾਲ ਲੱਗਦੀ ਸਰਹੱਦ ਦੀ ਰਾਖੀ ਕਰਦੀ ਹੈ। ਆਸਾਮ ਰਾਈਫਲਜ਼ ਮਿਆਂਮਾਰ ਨਾਲ ਲੱਗਣ ਵਾਲੀ ਸਰਹੱਦ ਦੀ ਸੁਰੱਖਿਆ ਕਰਦੀ ਹੈ। ਐੱਨਐੱਸਜੀ ਇਕ ਕਮਾਂਡੋ ਫੋਰਸ ਹੈ, ਜੋ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਮਾਹਰ ਹੈ। ਪਹਿਲਗਾਮ ਹਮਲੇ ਮਗਰੋਂ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 1960 ਦੇ ਸਿੰਧੂ ਜਲ ਸਮਝੌਤੇ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਅਤੇ ਨਾਲ ਹੀ ਕਿਹਾ ਕਿ ਪਾਕਿਸਤਾਨ ਨੇ ਇਸ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਪਿੰਡ 'ਚ ਮਾਰੂਥਲ ਵਰਗੇ ਹੋ ਗਏ ਹਾਲਾਤ, ਬੂੰਦ-ਬੂੰਦ ਨੂੰ ਤਸਰ ਰਹੇ ਲੋਕ, ਪਾਣੀ ਲਈ ਰਹੇ ਭਟਕ
NEXT STORY