ਨੈਸ਼ਨਲ ਡੈਸਕ : ਭਾਰਤ ਦੇ ਦੱਖਣੀ ਰਾਜ ਤੇਲੰਗਾਨਾ ਵਿੱਚ ਸੋਮਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨਸੀਐੱਸ) ਮੁਤਾਬਕ, ਭੂਚਾਲ ਤੇਲੰਗਾਨਾ ਦੇ ਕੋਮਾਰਾਮ ਭੀਮ ਆਸਿਫਾਬਾਦ ਜ਼ਿਲ੍ਹੇ ਵਿੱਚ ਆਇਆ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.8 ਮਾਪੀ ਗਈ। ਭੂਚਾਲ ਦੀ ਦਹਿਸ਼ਤ ਕਾਰਨ ਡਰੇ-ਸਹਿਮੇ ਲੋਕ ਘਰਾਂ ਵਿੱਚੋਂ ਨਿਕਲ ਕੇ ਬਾਹਰ ਆ ਗਏ। ਭੂਚਾਲ ਸ਼ਾਮ 6:50 ਵਜੇ ਆਇਆ ਅਤੇ ਇਸਦਾ ਕੇਂਦਰ ਅਕਸ਼ਾਂਸ਼: 19.21 ਉੱਤਰ, ਰੇਖਾਂਸ਼: 79.41 ਪੂਰਬ 'ਤੇ ਸੀ। ਇਸਦੀ ਡੂੰਘਾਈ 10 ਕਿਲੋਮੀਟਰ ਸੀ।
ਇਹ ਵੀ ਪੜ੍ਹੋ : 7 ਮਈ ਨੂੰ ਦੇਸ਼ ਭਰ 'ਚ ਵੱਜਣਗੇ ਖਤਰੇ ਦੇ ਘੁੱਗੂ! ਭਾਰਤੀ ਗ੍ਰਹਿ ਮੰਤਰਾਲਾ ਨੇ ਜਾਰੀ ਕਰ'ਤੇ ਹੁਕਮ
ਇਸੇ ਦਿਨ ਪਾਕਿਸਤਾਨ ਵਿੱਚ ਵੀ ਭੂਚਾਲ ਆਇਆ, ਜਿਸਦੀ ਤੀਬਰਤਾ 4.2 ਸੀ। ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਇਸਲਾਮਾਬਾਦ, ਸਵਾਤ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਦੇ ਡਰ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨਾਲ ਸ਼ਾਂਤੀ ਦੀ ਗੱਲ ਕਰ ਨ ਨੂੰ ਪਾਕਿ ’ਚ ਮੰਨਿਆ ਜਾਂਦਾ ਹੈ ਅਪਰਾਧ : ਸ਼ਰਮਾ
NEXT STORY