ਚਿੱਤਰਕੂਟ— ਉਤਰ ਪ੍ਰਦੇਸ਼ 'ਚ ਚਿਤਰਕੂਟ ਦੇ ਬਰਗੜ੍ਹ ਖੇਤਰ 'ਚ ਰਾਸ਼ਟਰੀ ਰਾਜਮਾਰਗ 76 'ਤੇ ਐਤਵਾਰ ਸਵੇਰੇ ਇਕ ਭਿਆਨਕ ਹਾਦਸਾ ਹੋ ਗਿਆ। ਜਿੱਥੇ ਇਕ ਵੈਨ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ 5 ਲੋਕਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਪੁਲਸ ਮੁਤਾਬਕ ਜ਼ਖਮੀਆਂ ਨੂੰ ਇਲਾਹਾਬਾਦ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ 'ਚੋਂ 4 ਇਕ ਹੀ ਪਰਿਵਾਰ ਦੇ ਹਨ ਜਦਕਿ 1 ਵੈਨ ਚਾਲਕ ਦੱਸਿਆ ਜਾ ਰਿਹਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਾਰੇ ਮ੍ਰਿਤਕ ਝਾਂਸੀ ਦੇ ਮਊਰਾਨੀਪੁਰ ਦੇ ਰਹਿਣ ਵਾਲੇ ਹਨ। ਇਹ ਲੋਕ ਇਲਾਹਾਬਾਦ ਸੰਗਮ ਇਸ਼ਨਾਨ ਲਈ ਜਾ ਰਹੇ ਸਨ। ਅਚਾਨਕ ਵੈਨ ਬੇਕਾਬੂ ਹੋ ਕੇ ਮਾਰਕਾ ਮੋੜ 'ਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ 'ਚ ਡਰਾਈਵਰ ਸਮੇਤ 5 ਦੀ ਮੌਤ ਹੋ ਗਈ। ਮਰਨ ਵਾਲਿਆਂ 'ਚੋਂ 2 ਔਰਤਾਂ , 2 ਮਰਦ ਅਤੇ 1 ਬੱਚਾ ਸ਼ਾਮਲ ਹੈ।
ਟੈਟੂ ਦੀ ਮਦਦ ਨਾਲ 24 ਸਾਲ ਬਾਅਦ ਮਾਂ ਨੂੰ ਮਿਲਿਆ ਬੇਟਾ, ਬਣੇਗੀ ਫਿਲਮ
NEXT STORY