ਨੈਸ਼ਨਲ ਡੈਸਕ—ਦੁਨੀਆ 'ਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਜੋਤਿਸ਼ 'ਚ ਬਹੁਤ ਵਿਸ਼ਵਾਸ ਕਰਦੇ ਹਨ ਅਤੇ ਆਪਣੀ ਰਾਸ਼ੀ ਦੇ ਹਿਸਾਬ ਨਾਲ ਕੋਈ ਵੀ ਕੰਮ ਸ਼ੁਰੂ ਕਰਦੇ ਹਨ। ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਰਾਸ਼ੀਫ਼ਲ ਪੜ੍ਹਣ ਦੇ ਨਾਲ ਕਰਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜੋਤਿਸ਼ 'ਚ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਹ ਮੰਨਦੇ ਹਨ ਕਿ ਸਭ ਕੁਝ ਕਰਮਾਂ ਨਾਲ ਪ੍ਰਾਪਤ ਹੁੰਦਾ ਹੈ। ਇਹ ਸੱਚ ਹੈ ਕਿ ਹਰ ਚੀਜ਼ ਕਰਮਾਂ ਨਾਲ ਹੀ ਮਿਲਦੀ ਹੈ ਪਰ ਇਸ 'ਚ ਤੁਹਾਡੀ ਰਾਸ਼ੀ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ। ਭਾਵੇਂ ਵਿਗਿਆਨ ਜੋਤਿਸ਼ ਨੂੰ ਨਹੀਂ ਮੰਨਦਾ ਪਰ ਲੋਕਾਂ ਦੀ ਰਾਸ਼ੀ ਦਾ ਉਨ੍ਹਾਂ 'ਤੇ ਬਹੁਤ ਪ੍ਰਭਾਵ ਪੈਂਦਾ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਅਮੀਰਾਂ ਦੀ ਲਿਸਟ 'ਚ 25ਵੇਂ ਨੰਬਰ ’ਤੇ ਪਹੁੰਚੇ ਗੌਤਮ ਅਡਾਨੀ
ਖੈਰ ! ਇਸ ਮੁੱਦੇ ਤੋਂ ਇਲਾਵਾ ਅਸੀਂ ਤੁਹਾਨੂੰ ਕੁਝ ਦਿਲਚਸਪ ਤੱਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਯੂਕੇ ਅਧਾਰਤ ਉਧਾਰ ਦੇਣ ਵਾਲੀ ਕੰਪਨੀ ਕੈਸ਼ਫਲੋਟ ਨੇ ਫੋਰਬਸ 2022 ਦੀ ਅਮੀਰਾਂ ਸੂਚੀ ਦਾ ਵਿਸ਼ਲੇਸ਼ਣ ਕੀਤਾ ਅਤੇ 286 ਅਰਬਪਤੀਆਂ ਦੀ ਉਨ੍ਹਾਂ ਦੇ ਜਨਮਦਿਨ ਦੇ ਹਿਸਾਬ ਨਾਲ ਰਾਸ਼ੀਆਂ ਦੀ ਇਕ ਸੂਚੀ ਤਿਆਰ ਕੀਤੀ। ਖੋਜ ਦੇ ਅਨੁਸਾਰ, ਤੁਲਾ ਦੁਨੀਆ ਦੇ ਸਭ ਤੋਂ ਅਮੀਰ ਰਾਸ਼ੀਆਂ 'ਚੋਂ ਇੱਕ ਹੈ। ਰਿਸਰਚ ਮੁਤਾਬਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚੋਂ 32 ਲੋਕ ਤੁਲਾ ਰਾਸ਼ੀ ਦੇ ਹਨ।
ਇਹ ਵੀ ਪੜ੍ਹੋ-ਐਮਾਜ਼ੋਨ ਨੇ ਖ਼ਤਮ ਕੀਤਾ ਵਰਕ ਫਰਾਮ ਹੋਮ ਦਾ ਟ੍ਰੈਂਡ, ਹਫ਼ਤੇ 'ਚ ਇੰਨੇ ਦਿਨ ਦਫ਼ਤਰ ਆਉਣਗੇ ਕਰਮਚਾਰੀ
ਲਿਸਟ 'ਚ ਐਲਿਸ ਵਾਲਟਨ 65.3 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਔਰਤ ਹੈ ਜੋ ਵਾਲਮਾਰਟ ਦੇ ਸੰਸਥਾਪਕ ਸੈਮ ਵਾਲਟਨ ਦੀ ਧੀ ਹੈ। ਅਮੀਰ ਬਣਾਉਣ ਵਾਲੀਆਂ ਰਾਸ਼ੀਆਂ 'ਚੋਂ ਦੂਜੇ ਨੰਬਰ 'ਤੇ ਆਉਂਦੀ ਹੈ ਮੀਨ ਰਾਸ਼ੀ। ਅਮੀਰਾਂ ਦੀ ਸੂਚੀ 'ਚ ਸ਼ਾਮਲ 11 ਫ਼ੀਸਦੀ ਹੈ ਯਾਨੀ 29 ਧਨਕੁਬੇਰਾਂ ਦੀ ਇਹ ਰਾਸ਼ੀ ਹੈ। ਤੀਜੇ ਨੰਬਰ 'ਤੇ ਟੌਰਸ ਭਾਵ ਬ੍ਰਿਖ ਰਾਸ਼ੀ ਹੈ। ਜਿਸ 'ਚ ਫੇਸਬੁੱਕ ਦੇ ਸੀ.ਈ.ਓ ਅਤੇ ਅਰਬਪਤੀ ਮਾਰਕ ਜ਼ੁਕਰਬਰਗ ਆਉਂਦੇ ਹਨ। ਫੋਰਬਸ ਦੀ ਸੂਚੀ 'ਚ ਜ਼ੁਕਰਬਰਗ ਦੁਨੀਆ ਦੇ 13ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਇਸ ਰਾਸ਼ੀ ਵਾਲੇ ਵਿਅਕਤੀ ਨੂੰ ਬੁੱਧੀਮਾਨ, ਆਤਮ ਨਿਰਭਰ, ਮਿਹਨਤੀ ਅਤੇ ਸਮਰਪਿਤ ਮੰਨਿਆ ਜਾਂਦਾ ਹੈ।
ਰਾਸ਼ੀ
|
ਜਨਮ ਮਿਤੀ ਦਾ ਮਹੀਨਾ |
ਅਮੀਰ % |
ਤੁਲਾ
|
23 ਸਤੰਬਰ- 22 ਅਕਤੂਬਰ |
12% |
ਮੀਨ |
19 ਫਰਵਰੀ- 20 ਮਾਰਚ |
11% |
ਬ੍ਰਿਖ |
20 ਅਪ੍ਰੈਲ- 20 ਮਈ |
10% |
ਸਿੰਘ |
23 ਜੁਲਾਈ- 22 ਅਗਸਤ |
9% |
ਮੇਖ |
21 ਮਾਰਚ - 19 ਅਪ੍ਰੈਲ |
8% |
ਕੰਨਿਆ |
23 ਅਗਸਤ- 22 ਸਤੰਬਰ |
8% |
ਮਿਥੁਨ |
21 ਮਈ- 20 ਜੂਨ |
8% |
ਕੁੰਭ |
20 ਜਨਵਰੀ- 18 ਫਰਵਰੀ |
7.5% |
ਕਰਕ |
23 ਜੁਲਾਈ- 22 ਅਗਸਤ |
7.5% |
ਧਨ |
22 ਨਵੰਬਰ -21 ਦਸੰਬਰ |
7.5% |
ਬ੍ਰਿਸ਼ਚਕ |
23 ਅਕਤੂਬਰ- 21 ਨਵੰਬਰ |
6% |
ਮਕਰ |
22 ਦਸੰਬਰ- 19 ਜਨਵਰੀ |
5.5% |
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਆਨਲਈਨ ਲੂਡੋ ਖੇਡਦੇ ਹੋਇਆ ਪਿਆਰ, ਭਾਰਤ ਆਈ ਪਾਕਿਸਤਾਨੀ ਕੁੜੀ ਨੂੰ BSF ਨੇ ਭੇਜਿਆ ਵਾਪਸ
NEXT STORY