ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਵੀਰਵਾਰ) ਰਾਜਧਾਨੀ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਕੈਂਪਸ 'ਚ ਸਵਾਮੀ ਵਿਵੇਕਾਨੰਦ ਦੀ ਜੀਵਨ ਆਕਾਰ ਦੀ ਮੂਰਤੀ ਦਾ ਉਦਘਾਟਨ ਕੀਤਾ। ਵੀਡੀਓ ਕਾਂਫਰੰਸ ਦੇ ਜ਼ਰੀਏ ਪੀ.ਐੱਮ. ਮੋਦੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ। ਉਦਘਾਟਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਮੂਰਤੀ ਦੇਸ਼ ਨੂੰ ਨੌਜਵਾਨਾਂ ਦੀ ਅਗਵਾਈ 'ਚ ਵਿਕਾਸ ਦੇ ਉਦੇਸ਼ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ, ਜੋ ਸਵਾਮੀ ਜੀ ਦੀ ਆਸ਼ਾ ਰਹੀ ਹੈ। ਇਹ ਮੂਰਤੀ ਸਾਨੂੰ ਸਵਾਮੀ ਜੀ ਦੇ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੇ ਸੁਫਨੇ ਨੂੰ ਪੂਰੀ ਕਰਨ ਦੀ ਪ੍ਰੇਰਨਾ ਦੇਵੇਗੀ।
JNU ਦੇ ਸਾਬਕਾ ਵਿਦਿਆਰਥੀਆਂ ਨੇ 11.5 ਫੁੱਟ ਉੱਚੀ ਸਵਾਮੀ ਵਿਵੇਕਾਨੰਦ ਦੀ ਮੂਰਤੀ ਨੂੰ ਲਗਾਉਣ ਦਾ ਕੰਮ 2005 'ਚ ਸ਼ੁਰੂ ਕੀਤਾ ਸੀ। ਇਸ ਮੂਰਤੀ ਨੂੰ ਸਥਾਪਤ ਕਰਨ ਲਈ 3 ਫੁੱਟ ਉੱਚਾ ਚਬੂਤਰਾ ਵੀ ਬਣਾਇਆ ਗਿਆ ਹੈ। ਇਸ ਦਾ ਮਤਲਬ ਇਹ ਕਿ ਇਸ ਮੂਰਤੀ ਦੀ ਉੱਚਾਈ ਪੰਡਿਤ ਨੇਹਿਰੂ ਦੀ ਮੂਰਤੀ ਤੋਂ ਲੱਗਭੱਗ ਤਿੰਨ ਫੁੱਟ ਉੱਚੀ ਹੋ ਗਈ ਹੈ। ਜਵਾਹਰ ਲਾਲ ਨੇਹਿਰੂ ਯੂਨੀਵਰਸਿਟੀ ਦੇ ਪ੍ਰਬੰਧਕੀ ਭਵਨ ਦੇ ਇੱਕ ਨੋਕ 'ਤੇ ਪਹਿਲਾਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨੇਹਿਰੂ ਦੀ ਮੂਰਤੀ ਲੱਗੀ ਹੈ ਅਤੇ ਕਰੀਬ ਤਿੰਨ ਸੌ ਮੀਟਰ ਦੂਰ ਸਥਾਪਿਤ ਸਵਾਮੀ ਵਿਵੇਕਾਨੰਦ ਦੀ ਮੂਰਤੀ ਵੀ ਹੋ ਗਈ ਹੈ।
ਹਿਮਾਚਲ 'ਚ ਅਗਲੇ 24 ਘੰਟਿਆਂ 'ਚ ਮੀਂਹ ਤੇ ਬਰਫ਼ਬਾਰੀ ਦੇ ਆਸਾਰ
NEXT STORY