ਸ਼੍ਰੀਨਗਰ— ਅੱਤਵਾਦੀਆਂ ਦੀ ਰਾਈਫਲ ਚੋਂ ਨਿਕਲਣ ਵਾਲੀ 'ਸਟੀਲ ਬੁਲੇਟ' ਜਵਾਨਾਂ ਲਈ ਖਤਰਨਾਕ ਸਾਬਿਤ ਹੋ ਰਹੀ ਹੈ। ਅਸਲ 'ਚ ਏਕੇ-47 ਚੋਂ ਨਿਕਲਣ ਵਾਲੀ ਸਟੀਲ ਬੁਲੇਟ 'ਚ ਜਵਾਨਾਂ ਦੀ ਬੁਲੇਟ ਪਰੂਫ ਜੈਕੇਟ ਨੂੰ ਪਾਰ ਕਰਨ 'ਚ ਪਾਵਰ ਹੈ ਅਤੇ ਇਹ ਹੀ ਕਾਰਨ ਹੈ ਕਿ ਕਈ ਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਦੱਸਣਾ ਚਾਹੁੰਦੇ ਹਾਂ ਕਿ 31 ਦਸੰਬਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਫੋਰਸ ਦੇ ਵਿਚਕਾਰ ਹੋਈ ਮੁਠਭੇੜ 'ਚ ਪੰਜ ਜਵਾਨ ਸ਼ਹੀਦ ਹੋ ਗਏ ਸਨ ਅਤੇ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਦੋ ਜਵਾਨਾਂ ਨੂੰ ਜੋ ਗੋਲੀਆਂ ਲੱਗੀਆਂ ਸਨ, ਉਹ ਬੁਲੇਟ ਪਰੂਫ ਸ਼ੀਲਡ ਨੂੰ ਪਾਰ ਕਰਕੇ ਲੱਗੀਆਂ ਸਨ।
ਪੁਲਵਾਮਾ 'ਚ ਸੀ.ਆਰ.ਪੀ.ਐੈੱਫ. ਕੈਂਪ 'ਚ ਅੱਤਵਾਦੀ ਹਮਲੇ ਦੌਰਾਨ ਦੋ ਅੱਤਵਾਦੀਆਂ ਨੂੰ ਇਕ ਕਮਰੇ 'ਚ ਘੇਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਮਾਰਨ ਲਈ ਕੁਝ ਜਵਾਨ ਬੁਲੇਟ ਪਰੂਫ ਸ਼ੀਲਡ ਨਾਲ ਕਮਰੇ 'ਚ ਦਾਖਲ ਹੋ ਗਏ ਸਨ। ਇਸ 'ਚ ਦੋ ਜਵਾਨ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ ਜਾਂਚ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅੱਤਵਾਦੀਆਂ ਦੀਆਂ ਗੋਲੀਆਂ ਜਵਾਨਾਂ ਦੀ ਬੁਲੇਟ ਪਰੂਫ ਸ਼ੀਲਡ ਨੂੰ ਪਾਰ ਕਰਕੇ ਲੱਗੀਆਂ ਸਨ, ਇਹ ਵੀ ਦੱਸਿਆ ਗਿਆ ਸੀ ਕਿ ਬੁਲੇਟ ਪਰੂਫ ਸ਼ੀਲਡ 'ਚ ਕੋਈ ਕਮੀ ਨਹੀਂ ਸੀ ਬਲਕਿ ਅੱਤਵਾਦੀਆਂ ਨੇ ਜੋ ਗੋਲੀਆਂ ਚਲਾਈਆਂ ਜਾਂ ਇਸਤੇਮਾਲ ਕੀਤਾ ਸੀ, ਉਨ੍ਹਾਂ ਦਾ ਅਗਲਾ ਹਿੱਸਾ ਸਟੀਲ ਦਾ ਸੀ।
ਤਾਂਬੇ ਦੀਆਂ ਗੋਲੀਆਂ ਦਾ ਇਸਤੇਮਾਲ
ਹੁਣ ਤੱਕ ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਜੋ ਗੋਲੀਆਂ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ, ਉਸ ਦਾ ਅਗਲਾ ਹਿੱਸਾ ਤਾਂਬੇ ਦਾ ਹੁੰਦਾ ਸੀ। ਏਕੇ-47 'ਚ ਵੀ ਇਹ ਹੀ ਗੋਲੀਆਂ ਇਸਤੇਮਾਲ ਹੁੰਦੀਆਂ ਹਨ। ਜਵਾਨਾਂ ਕੋਲ ਜੋ ਬੁਲੇਟ ਪਰੂਫ ਜਾਕੇਟ ਅਤੇ ਸ਼ੀਲਡ ਸਨ ਉਹ ਇਨ੍ਹਾਂ ਗੋਲੀਆਂ ਨੂੰ ਰੋਕਣ ਵਾਲੇ ਸਨ।
ਸਟੀਲ ਬੁਲੇਟ ਚੀਨ 'ਚ ਬਣਨ ਦਾ ਸ਼ੱਕ
ਸੁਰੱਖਿਆ ਫੋਰਸ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਅੱਤਵਾਦੀ ਜੋ ਸਟੀਲ ਬੁਲੇਟ ਦੀ ਵਰਤੋਂ ਕਰ ਰਹੇ ਹਨ ਉਹ ਚੀਨ 'ਚ ਬਣੇ ਹੋ ਸਕਦੇ ਹਨ। ਹਾਲਾਂਕਿ ਇਸ 'ਤੇ ਅਜੇ ਕੁਝ ਵੀ ਨਹੀਂ ਕਿਹਾ ਗਿਆ ਹੈ। ਸ਼ੱਕ ਹੈ ਪਾਕਿਸਤਾਨ ਨੂੰ ਚੀਨ ਨੇ ਹੀ ਸਟੀਲ ਬੁਲੇਟ ਪਹੁੰਚਾਈ ਹੋਵੇਗੀ।
ਹੋਰ ਮਜ਼ਬੂਤ ਬੁਲੇਟ ਪਰੂਫ ਸ਼ੀਲਡ ਦੀ ਤਿਆਰੀ
ਹੁਣ ਸੁਰੱਖਿਆ ਫੋਰਸ ਨੂੰ ਕਸ਼ਮੀਰ 'ਚ ਅੱਤਵਾਦੀਆਂ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਨਾਲ ਨਿਪਟਣ ਲਈ ਹੋਰ ਮਜ਼ਬੂਤ ਬੁਲੇਟ ਪਰੂਫ ਸ਼ੀਲਡ ਦਿੱਤੇ ਜਾਣਗੇ। ਇਸ ਗੱਲ ਲਈ ਕੰਮ ਸ਼ੁਰੂ ਹੋ ਗਿਆ। ਅੱਤਵਾਦੀਆਂ ਨਾਲ ਹੁਣ ਹੋਰ ਸਖ਼ਤ ਨੀਤੀ ਨਾਲ ਸਾਹਮਣਾ ਕੀਤਾ ਜਾਵੇਗਾ
ਮੀਡੀਆ ਸਾਹਮਣੇ ਆਏ SC ਦੇ 4 ਜੱਜ, ਪੀ.ਐੱਮ. ਮੋਦੀ ਨੇ ਕਾਨੂੰਨ ਮੰਤਰੀ ਨੂੰ ਕੀਤਾ ਤਲੱਬ
NEXT STORY