ਨੈਸ਼ਨਲ ਡੈਸਕ : ਮਹਾਕੁੰਭ ਇਸ਼ਨਾਨ ਦਾ ਅੱਜ ਦੂਜਾ ਦਿਨ ਹੈ। ਮਕਰ ਸੰਕ੍ਰਾਂਤੀ ਹੋਣ ਕਰਕੇ ਇਸ ਦਿਨ ਨੂੰ ਮਹਾਇਸ਼ਨਾਨ ਕਿਹਾ ਜਾਂਦਾ ਹੈ। ਇਸ ਦੌਰਾਨ ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਜੌਬਸ, ਜੋ ਕਲਪਾਵਾਸ ਲਈ ਵਿਦੇਸ਼ ਤੋਂ ਭਾਰਤ ਦੇ ਦੌਰੇ 'ਤੇ ਆਈ ਹੋਈ ਹੈ, ਦੀ ਸਿਹਤ ਅਚਾਨਕ ਵਿਗੜ ਗਈ। ਲੌਰੇਨ ਪਾਵੇਲ ਜੌਬਸ ਮਹਾਂਕੁੰਭ ਵਿੱਚ ਮੌਜੂਦ ਸੀ। ਇਸ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਸਨੂੰ ਐਲਰਜੀ ਹੋ ਗਈ ਅਤੇ ਉਹ ਇਸ਼ਨਾਨ ਨਹੀਂ ਕਰ ਸਕੀ। ਇਸ ਗੱਲ ਦੀ ਜਾਣਕਾਰੀ ਅਧਿਆਤਮਿਕ ਗੁਰੂ ਸਵਾਮੀ ਕੈਲਾਸ਼ਾਨੰਦ ਗਿਰੀ ਵਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਭੀੜ ਕਾਰਨ ਹੋਈ ਐਲਰਜੀ
ਦੱਸ ਦੇਈਏ ਕਿ ਇਸ ਕ੍ਰਮ ਵਿੱਚ ਸ਼ੁੱਕਰਵਾਰ ਰਾਤ ਨੂੰ ਉਹ ਆਪਣੇ ਗੁਰੂ ਨਿਰੰਜਨੀ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਮਹਾਰਾਜ ਦੇ ਨਾਲ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰ ਕਾਸ਼ੀ ਪਹੁੰਚੀ। ਸਵਾਮੀ ਕੈਲਾਸ਼ਾਨੰਦ ਗਿਰੀ ਨੇ ਕਿਹਾ, 'ਉਹਨਾਂ ਨੇ (ਲੌਰੇਨ ਪਾਵੇਲ ਜੌਬਸ) ਇਸ਼ਨਾਨ ਕਰਨਾ ਸੀ। ਉਹ ਇਸ ਸਮੇਂ ਮੇਰੇ ਕੈਂਪ ਵਿੱਚ ਹੈ। ਉਹਨਾਂ ਦੇ ਹੱਥ ਵਿੱਚ ਥੋੜ੍ਹੀ ਜਿਹੀ ਐਲਰਜੀ ਹੋ ਗਈ। ਉਹ ਬਹੁਤ ਸਰਲ ਅਤੇ ਸਹਿਜ ਸੁਭਾਅ ਦੀ ਹੈ। ਉਹ ਕਦੇ ਇੰਨੀ ਭੀੜ ਵਿੱਚ ਨਹੀਂ ਰਹੀ। ਇਸੇ ਕਰਕੇ ਉਸ ਨੇ ਇਸ਼ਨਾਨ ਵੀ ਨਹੀਂ ਕੀਤਾ। ਉਹ ਇਕੱਲੀ ਇਸ਼ਨਾਨ ਕਰੇਗੀ। ਆਪਣੀ ਖ਼ਰਾਬ ਸਿਹਤ ਦੇ ਬਾਵਜੂਦ ਉਹ ਸੰਗਮ ਵਿੱਚ ਡੁਬਕੀ ਲਗਾਏਗੀ। ਮੈਨੂੰ ਲੱਗਦਾ ਹੈ ਕਿ ਉਹ ਪੂਜਾ ਲਈ ਸਾਡੇ ਨਾਲ ਰੁੱਕੀ, ਰਾਤ ਦੀ ਪੂਜਾ ਵਿੱਚ ਸ਼ਾਮਲ ਹੋਈ। ਉਹ ਹਵਨ, ਪੂਜਾ ਅਤੇ ਅਭਿਸ਼ੇਕ ਕਰਨ ਲਈ ਸਾਡੇ ਨਾਲ ਰਹੇਗੀ ਅਤੇ ਸਾਡੇ ਕੈਂਪ ਵਿੱਚ ਆਰਾਮ ਕਰ ਰਹੀ ਹੈ।'
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਹਿੰਦੂ ਧਰਮ ਵਿੱਚ ਡੂੰਘਾ ਵਿਸ਼ਵਾਸ ਰੱਖਦੀ ਹੈ ਲੌਰੇਨ ਪਾਵੇਲ
ਦੱਸ ਦੇਈਏ ਕਿ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਜੌਬਸ ਦਾ ਹਿੰਦੂ ਧਰਮ ਵਿੱਚ ਡੂੰਘਾ ਵਿਸ਼ਵਾਸ ਹੈ। ਉਹ ਨਿਰੰਜਨੀ ਅਖਾੜੇ ਨਾਲ ਸਬੰਧ ਰੱਖਦੀ ਹੈ। ਮਹਾਂਕੁੰਭ ਵਿੱਚ ਕੁੱਲ 13 ਅਖਾੜਿਆਂ ਨੇ ਹਿੱਸਾ ਲਿਆ ਹੈ, ਜਿਨ੍ਹਾਂ ਨੂੰ 3 ਸਮੂਹਾਂ ਵਿੱਚ ਵੰਡਿਆ ਗਿਆ ਹੈ - ਸੰਨਿਆਸੀ ਅਖਾੜਾ, ਬੈਰਾਗੀ ਅਖਾੜਾ ਅਤੇ ਉਦਾਸੀਨ ਅਖਾੜਾ। ਜੂਨਾ ਅਖਾੜਾ ਅਤੇ ਨਿਰੰਜਨੀ ਅਖਾੜਾ ਸਮੇਤ 7 ਅਖਾੜੇ ਸੰਨਿਆਸੀ ਸਮੂਹ ਦਾ ਹਿੱਸਾ ਹਨ।
ਇਹ ਵੀ ਪੜ੍ਹੋ - 6 ਭਰਾਵਾਂ ਨੇ ਆਪਣੀਆਂ ਹੀ ਭੈਣਾਂ ਨਾਲ ਕਰਵਾ ਲਿਆ ਵਿਆਹ, ਸੱਚਾਈ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਵਧਾਨ! ਹੁਣ ਨਵੀਂ ਤਕਨੀਕ ਨਾਲ ਹੋ ਰਹੀ ਧੋਖਾਧੜੀ, ਕਿਤੇ ਕਰ ਨਾ ਲਿਓ ਇਹ ਗਲਤੀ
NEXT STORY