ਪ੍ਰਯਾਗਰਾਜ- ਮਹਾਕੁੰਭ ’ਚ ਬੰਬ ਬਲਾਸਟ ਕਰਨ ਦੀ ਧਮਕੀ ਮਿਲੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਨਸਰ ਪਠਾਨ ਨਾਂ ਦੀ ਆਈ. ਡੀ. ਤੋਂ ਧਮਕੀ ਦਿੱਤੀ ਗਈ ਹੈ। ਇਸ ’ਚ ਲਿਖਿਆ ਹੈ ਕਿ ਆਲ ਆਫ ਯੂ, ਤੁਸੀਂ ਸਭ ਅਪਰਾਧੀ ਹੋ। ਮਹਾਕੁੰਭ ’ਚ ਬੰਬ ਬਲਾਸਟ ਕਰੋਗੇ। 1000 ਹਿੰਦੂਆਂ ਨੂੰ ਮਾਰਾਂਗੇ। 31 ਦਸੰਬਰ ਨੂੰ ਵਿਪਿਨ ਗੌਰ ਨਾਂ ਦੇ ਨੌਜਵਾਨ ਨੇ ਪੋਸਟ ਨੂੰ ਡਾਇਲ-112 ਯੂ. ਪੀ. ਪੁਲਸ ਨੂੰ ਟੈਗ ਕਰਦੇ ਹੋਏ ਰੀ-ਟਵੀਟ ਕੀਤਾ। ਸਕ੍ਰੀਨ ਸ਼ਾਟ ਵੀ ਸ਼ੇਅਰ ਕੀਤਾ। ਇਸ ਤੋਂ ਬਾਅਦ ਪੁਲਸ ਐਕਟਿਵ ਹੋਈ। ਪ੍ਰਯਾਗਰਾਜ ਪੁਲਸ ਕਮਿਸ਼ਨਰ ਅਤੇ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਭੇਜੀ ਗਈ। ਪੁਲਸ ਹੁਣ ਪੋਸਟ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਖਾਲਿਸਤਾਨੀ ਅੱਤਵਾਦੀ ਪੰਨੂ ਨੇ ਮਹਾਕੁੰਭ ’ਚ ਹਮਲੇ ਦੀ ਧਮਕੀ ਦਿੱਤੀ ਸੀ।
13 ਜਨਵਰੀ ਤੋਂ ਸ਼ੁਰੂ ਹੋ ਰਿਹਾ ਮਹਾਕੁੰਭ 26 ਫਰਵਰੀ ਤੱਕ ਚੱਲੇਗਾ। ਇਸ ’ਚ ਲੱਗਭਗ 50 ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ। ਧਮਕੀ ਦੇਣ ਵਾਲੇ ਨੇ ਬਾਇਓ ’ਚ ਲਿਖਿਆ ਕਿ ਮੁਸਲਿਮ ਹੋਣ ’ਤੇ ਮਾਣ ਹੈ। ਮਾਮਲੇ ’ਚ ਲਖਨਊ ਦੇ ਯੂ. ਪੀ.-112 ਹੈੱਡਕੁਆਰਟਰ ਦੇ ਆਪ੍ਰੇਸ਼ਨ ਕਮਾਂਡਰ ਅਰਵਿੰਦ ਕੁਮਾਰ ਨੈਨ ਨੇ ਚਿੱਠੀ ਜਾਰੀ ਕੀਤੀ ਹੈ। ਉਨ੍ਹਾਂ ਪੁਲਸ ਡਾਇਰੈਕਟਰ ਜਨਰਲ ਸੂਚਨਾ ਲਖਨਊ, ਅਪਰ ਪੁਲਸ ਡਾਇਰੈਕਟਰ ਜਨਰਲ ਕਾਨੂੰਨ ਅਤੇ ਵਿਵਸਥਾ ਲਖਨਊ, ਅਪਰ ਪੁਲਸ ਡਾਇਰੈਕਟਰ ਜਨਰਲ ਸੁਰੱਖਿਆ ਲਖਨਊ, ਅਪਰ ਪੁਲਸ ਡਾਇਰੈਕਟਰ ਜਨਰਲ ਏ. ਟੀ. ਐੱਸ. ਲਖਨਊ ਅਤੇ ਐੱਸ. ਐੱਸ. ਪੀ. ਕੁੰਭ ਨੂੰ ਲੈਟਰ ਭੇਜਿਆ ਹੈ। ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਇਲਾਜ ਪਿੱਛੋਂ ਪੁਣੇ ਤੋਂ ਜੋਧਪੁਰ ਪੁੱਜਿਆ ਆਸਾਰਾਮ, ਏਅਰਪੋਰਟ ’ਤੇ ਸ਼ਰਧਾਲੂਆਂ ਦੀ ਲੱਗੀ ਭੀੜ
NEXT STORY