ਚੁਰੂ— ਦੂਜੀ ਜਮਾਤ 'ਚ ਪੜ੍ਹਨ ਵਾਲੇ ਸਿਰਫ 8 ਸਾਲ ਦੇ ਬੱਚੇ ਪੇਟ 'ਚ ਭਰੂਣ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੰਡਿਤ ਦੀਨਦਿਆਲ ਉਪਾਧਿਆਏ ਮੈਡੀਕਲ ਕਾਲਜ ਨਲਾ ਜੁੜੇ ਸਰਕਾਰੀ ਡੀ.ਬੀ. ਹਸਪਤਾਲ 'ਚ ਮੰਗਲਵਾਰ ਨੂੰ ਸਰਜਰੀ ਰਾਹੀਂ ਭਰੂਣ ਕੱਢਿਆ ਗਿਆ। ਇਸ ਤੋਂ ਪਹਿਲਾਂ ਬੱਚੇ ਦੇ ਪੇਟ 'ਚ ਭਰੂਣ ਦੇ ਡਾਕਟਰਾਂ ਦੇ ਵੀ ਹੋਸ਼ ਉੱਡ ਗਏ ਸਨ। ਭਰੂਣ ਅੱਧਾ ਵਿਕਸਿਤ ਅਤੇ ਮ੍ਰਿਤ ਸੀ, ਜੋ ਪੇਟ 'ਚ (ਟਿਊਮਰ) ਦੀ ਤਰ੍ਹਾਂ ਦਿੱਸ ਰਿਹਾ ਸੀ। ਹਾਲਾਤ ਇਹ ਸਨ ਕਿ ਬੱਚੇ ਦਾ ਪੇਟ ਕਾਫੀ ਜ਼ਿਆਦਾ ਫੁੱਲਿਆ ਹੋਇਆ ਸੀ। ਅਜਿਹੇ ਕੇਸ 5 ਲੱਖ ਬੱਚਿਆਂ ਦੇ ਜਨਮ 'ਚ ਇਕ ਕੇਸ 'ਚ ਹੁੰਦਾ ਹੈ।
ਭਰੂਣ ਨਾ ਕੱਢਦੇ ਤਾਂ ਸੀ ਜਾਨ ਨੂੰ ਖਤਰਾ
ਚੁਰੂ ਦੇ ਇਤਿਹਾਸ 'ਚ ਇਹ ਪਹਿਲਾ ਮਾਮਲਾ ਹੈ। ਇਸ ਤਰ੍ਹਾਂ ਦਾ ਆਪਰੇਸ਼ਨ ਵੀ ਇੱਥੇ ਅੱਜ ਤੱਕ ਨਹੀਂ ਹੋਇਆ। ਅਜਿਹੇ ਕੇਸ ਮਿਲਣ ਦੀ ਸੰਭਾਵਨਾ ਲਗਾਉਣ ਤਾਂ ਚੁਰੂ ਜ਼ਿਲੇ ਦੀ ਬੱਚਿਆਂ ਦੀ ਜਨਮ ਦਰ ਦੇ ਹਿਸਾਬ ਨਾਲ 13 ਸਾਲ ਬਾਅਦ ਅਜਿਹਾ ਹੁੰਦਾ ਹੈ। ਸੁਜਾਨਗੜ੍ਹ ਤਹਿਸੀਲ ਦੇ ਪਿੰਡ ਮੂੰਦੜਾ ਦੇ ਜਗਦੀਸ਼ ਮੇਘਵਾਲ ਦੇ 8 ਸਾਲ ਦੇ ਬੇਟੇ ਦਿਨੇਸ਼ ਦੇ ਆਪਰੇਸ਼ਨ ਤੋਂ ਪਹਿਲਾਂ ਬੱਚੇ ਦੀ ਸੋਨੋਗ੍ਰਾਫੀ ਅਤੇ ਸਿਟੀ ਸਕੈਨ ਕਰਵਾਈ ਗਈ। ਟਿਊਮਰ ਵਰਗੇ ਦਿੱਸ ਰਹੀ ਗੰਢ ਦੇ ਅੰਦਰ ਹੱਡੀਆਂ, ਵਾਲ, ਕੋਸ਼ਿਕਾਵਾਂ ਅਤੇ ਸਾਰੇ ਅੰਗ ਦੇਖੇ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਡਾਕਟਰਾਂ ਨੇ ਤੁਰੰਤ ਤੈਅ ਕੀਤਾ ਕਿ ਬੱਚੇ ਦਾ ਆਪਰੇਸ਼ਨ ਕਰ ਕੇ ਪੇਟ 'ਚੋਂ ਇਹ ਭਰੂਣ ਹਰ ਹਾਲ 'ਚ ਕੱਢਣਾ ਪਵੇਗਾ ਨਹੀਂ ਤਾਂ ਇਸ ਦੀ ਜਾਨ ਨੂੰ ਖਤਰਾ ਹੈ। ਡੀ.ਬੀ. ਹਸਪਤਾਲ ਦੇ ਆਪਰੇਸ਼ਨ ਥੀਏਟਰ 'ਚ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੀਤਾਰਾਮ ਗੋਠਵਾਲ, ਸਰਜਰੀ ਵਿਭਾਗ ਪ੍ਰਧਾਨ ਡਾ. ਗਜੇਂਦਰ ਸਕਸੈਨਾ, ਡਾ. ਮਹੇਂਦਰ ਖੀਚੜ, ਡਾ. ਮੁਕੁਲ ਅਤੇ ਡਾ. ਸੰਦੀਪ ਅਗਰਵਾਲ ਆਦਿ ਨੇ ਕਰੀਬ ਤਿੰਨ ਘੰਟੇ ਤੱਕ ਆਪਰੇਸ਼ਨ ਕੀਤਾ। ਬੱਚਾ ਹੁਣ ਆਈ.ਸੀ.ਯੂ. 'ਚ ਭਰਤੀ ਹੈ ਅਤੇ ਬੱਚੇ ਦੀ ਸਿਹਤ ਅਜੇ ਸਵਸਥ ਅਤੇ ਸਥਿਰ ਹੈ। ਆਉਣ ਵਾਲੇ 2 ਦਿਨ ਉਸ ਦੀ ਸਿਹਤ ਲਈ ਬੇਹੱਦ ਮਹੱਤਵਪੂਰਨ ਹੈ।
ਬੱਚੇ ਦੇ ਜਨਮ ਤੋਂ ਹੀ ਵਿਕਸਿਤ ਹੋ ਰਿਹਾ ਸੀ
ਇਸ ਬੀਮਾਰੀ ਨੂੰ ਫਿਟਸ ਇਨ ਫਿਟੂ ਕਿਹਾ ਜਾਂਦਾ ਹੈ। ਇਹ ਬਹੁਤ ਹੀ ਰੇਅਰ ਹੁੰਦੀ ਹੈ। ਜਿੱਥੇ ਫਿਟਸ ਆਪਣੇ ਹੀ ਜੁੜਵਾ ਨਾਲ ਜੁੜ ਜਾਂਦੇ ਹਨ ਯਾਨੀ ਬੱਚੇ ਦੇ ਅੰਦਰ ਬੱਚਾ ਪੈਦਾ ਹੁੰਦਾ ਹੈ। ਜਦੋਂ ਮਾਂ ਦੇ ਪੇਟ 'ਚ ਬੱਚਾ ਬਣਦਾ ਹੈ ਤਾਂ ਉਦੋਂ ਉਸ ਬੱਚੇ ਦੇ ਅੰਦਰ ਬੱਚਾ ਬਣਨਾ ਸ਼ੁਰੂ ਹੋ ਜਾਂਦਾ ਹੈ ਪਰ ਉਹ ਵਿਕਸਿਤ ਨਹੀਂ ਹੋ ਪਾਉਂਦਾ। ਰੋਗੀ ਦਿਨੇਸ਼ ਕੇ.ਕੇ. ਜਨਮ ਤੋਂ ਹੀ ਵਿਕਸਿਤ ਹੋ ਰਿਹਾ ਸੀ। ਕੱਢੇ ਗਏ ਭਰੂਣ 'ਚ ਅੱਧਾ ਅਧੂਰਾ ਸਿਰ, ਲੰਬੇ ਵਾਲ, ਪੈਰ ਦੀ ਵੱਡੀ ਹੱਡੀ, ਪੰਜੇ ਸਮੇਤ ਹੋਰ ਅੰਗ ਦਿਖਾਈ ਦੇ ਰਹੇ ਹਨ। ਰੋਗੀ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਜਦੋਂ ਦਿਨੇਸ਼ ਇਕ ਸਾਲ ਦਾ ਸੀ, ਉਦੋਂ ਉਸ ਦਾ ਪੇਟ ਵਧਣ ਲੱਗਾ। ਪਰਿਵਾਰ ਵਾਲਿਆਂ ਨੇ ਇਸ ਨੂੰ ਆਮ ਸਮਝਿਆ। ਕਈ ਜਗ੍ਹਾ ਦਵਾਈ ਵੀ ਦਿਵਾਈ ਪਰ ਬੀਮਾਰੀ ਦਾ ਪਤਾ ਨਹੀਂ ਲੱਗ ਸਕਿਆ। ਇਸ ਲਈ ਪਹਿਲੇ ਇਲਾਜ ਨਹੀਂ ਹੋ ਸਕਿਆ।
ਕਾਫ਼ੀ ਕਠਿਨ ਸੀ, ਜਲਦਬਾਜ਼ੀ ਕੀਤੇ ਬਿਨਾਂ ਕੱਢਿਆ ਭਰੂਣ
ਡਾਕਟਰ ਮਹੇਂਦਰ ਖੀਚੜ ਨੇ ਦੱਸਿਆ ਕਿ ਬੱਚੇ ਦੇ ਪੇਟ ਤੋਂ ਭਰੂਣ ਕੱਢਣਾ ਕਾਫੀ ਕਠਿਨ ਰਿਹਾ, ਕਿਉਂਕਿ ਭਰੂਣ ਅੰਤੜੀਆਂ ਦੇ ਪਿੱਛੇ ਸੀ। ਅੰਤੜੀਆਂ ਕੋਲ ਛੇਕ ਬਣਾ ਕੇ ਜਾਣਾ ਪਿਆ। ਇਕ ਵੱਡੀ ਧਮਨੀ ਅਤੇ ਇਕ ਸ਼ਿਰਾ (ਵੇਨ) ਆਪਸ 'ਚ ਭਰੂਣ ਨਾਲ ਜੁੜੀ ਹੋਈ ਸੀ। ਭਰੂਣ ਨਸਾਂ 'ਚ ਫਸਿਆ ਹੋਇਆ ਸੀ। ਸਾਰੇ ਡਾਕਟਰ ਇਕ-ਇਕ ਚੀਜ਼ ਸੋਚ ਕੇ ਅਤੇ ਯੋਜਨਾ ਨਾਲ ਕਰ ਰਹੇ ਸਨ। ਇਕ ਫੀਸਦੀ ਵੀ ਜਲਦਬਾਜ਼ੀ ਨਹੀਂ ਕੀਤੀ। ਜੇਕਰ ਜਲਦਬਾਜ਼ੀ 'ਚ ਨਸ ਕੱਟ ਜਾਂਦੀ ਸੀ ਤਾਂ ਅੰਤੜੀਆਂ ਅਤੇ ਪੇਨਕ੍ਰਿਆਜ਼ ਦੀ ਸਪਲਾਈ ਰੁਕ ਜਾਂਦੀ। ਡੇਮੇਜ ਹੋਣ ਨਾਲ ਬੱਚਾ ਮਰ ਸਕਦਾ ਸੀ। ਪੇਨਕਿਆਜ਼ ਵੀ ਭਰੂਣ ਨਾਲ ਜੁੜਿਆ ਹੋਇਆ ਸੀ। ਉਸ ਭਰੂਣ ਦੇ ਚਾਰੇ ਪਾਸੇ ਖੂਨ ਦੀ ਧਮਨੀਆਂ ਫੈਲੀਆਂ ਹੋਈਆਂ ਸਨ। ਇਸ ਲਈ ਬਿਨਾਂ ਕਿਸੇ ਅੰਗ ਨੂੰ ਨੁਕਸਾਨ ਪਹੁੰਚਾਏ ਭਰੂਣ ਨੂੰ ਪੇਟ ਤੋਂ ਬਾਹਰ ਕੱਢਣਾ ਕਾਫੀ ਮੁਸ਼ਕਲ ਹੋ ਗਿਆ ਸੀ। ਪਹਿਲੇ ਭਰੂਣ ਨੂੰ ਉਸੇ ਸਥਿਤੀ 'ਚ ਬਾਹਰ ਕੱਢਿਆ ਜਿਵੇਂ ਉਹ ਸੀ ਅਤੇ ਫਿਰ ਉਸ ਤੋਂ ਬਾਅਦ ਭਰੂਣ ਨਾਲ ਜੁੜੇ ਅੰਗਾਂ ਨੂੰ ਉਸ ਤੋਂ ਵੱਖ ਕਰ ਕੇ ਵਾਪਸ ਸਰੀਰ ਦੇ ਉਸੇ ਹਿੱਸੇ 'ਚ ਲਗਾਇਆ, ਜਿੱਥੇ ਉਨ੍ਹਾਂ ਨੂੰ ਹੋਣਾ ਚਾਹੀਦਾ। ਡਾਕਟਰ ਗਜੇਂਦਰ ਸਕਸੈਨਾ ਦਾ ਕਹਿਣਾ ਸੀ ਕਿ ਪੇਨਕ੍ਰਿਆਜ਼ ਤੋਂ ਭਰੂਣ ਨਾਲ ਚਿਪਕਿਆ ਹੋਇਆ ਸੀ। ਕਾਫੀ ਦੇਰ ਤੱਕ ਇਹ ਸੋਚਣ 'ਚ ਹੀ ਲੱਗ ਗਈ ਕਿ ਉਸ ਨਾਲ ਬੱਚੇ ਨੂੰ ਕੋਈ ਨੁਕਸਾਨ ਨਾ ਹੋ ਜਾਵੇ। ਇਸ ਲਈ ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਪਹਿਲੇ ਪੇਨਕ੍ਰਿਆਜ਼ ਨੂੰ ਗੰਢ ਤੋਂ ਵੱਖ ਕੀਤਾ ਜਾਣਾ ਹੈ। ਕਰੀਬ ਅੱਧਾ ਘੰਟਾ ਇਸੇ 'ਚ ਲੱਗ ਗਿਆ। ਇਸ ਤੋਂ ਬਾਅਦ ਜਗ੍ਹਾ ਬਣਾ ਕੇ ਗੰਢ ਨੂੰ ਬਾਹਰ ਕੱਢਿਆ। ਬਾਅਦ 'ਚ ਸਾਰੇ ਅੰਗਾਂ ਨੂੰ ਵਾਪਸ ਉਸੇ ਜਗ੍ਹਾ ਸੈੱਟ ਕੀਤਾ ਗਿਆ।
ਮੌਸਮ ਵਿਭਾਗ ਦੀ ਚਿਤਾਵਨੀ, ਪੂਰੇ ਦੇਸ਼ 'ਚ ਹਨੇਰੀ-ਤੂਫਾਨ ਨਾਲ ਪੈ ਸਕਦੇ ਹਨ ਗੜ੍ਹੇ
NEXT STORY