ਕੋਲਕਾਤਾ : ਦਿੱਲੀ ਤੋਂ ਬਾਅਦ ਹੁਣ ਕੋਲਕਾਤਾ ਸਮੇਤ ਪੱਛਮੀ ਬੰਗਾਲ ਦੇ ਕਈ ਇਲਾਕਿਆਂ 'ਚ ਭੂਚਾਲ ਕਾਰਨ ਧਰਤੀ ਕੰਬ ਗਈ। ਇੱਥੇ ਸਵੇਰੇ 6.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਓਡੀਸ਼ਾ ਦੇ ਕਈ ਇਲਾਕਿਆਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਭੂਚਾਲ ਆਇਆ ਤਾਂ ਤੜਕੇ ਦਾ ਸਮਾਂ ਸੀ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਸੁੱਤੇ ਹੋਏ ਸਨ, ਪਰ ਭੂਚਾਲ ਦੇ ਝਟਕਿਆਂ ਕਾਰਨ ਲੋਕ ਉੱਠ ਕੇ ਘਰਾਂ ਦੇ ਬਾਹਰ ਖਾਲੀ ਖੇਤਾਂ ਵਿੱਚ ਇਕੱਠੇ ਹੋ ਗਏ। ਫਿਲਹਾਲ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਸਪੱਸ਼ਟ ਤੌਰ 'ਤੇ ਕੁਝ ਪਤਾ ਨਹੀਂ ਲੱਗਾ ਹੈ। ਰਿਕਟਰ ਸਕੇਲ 'ਤੇ 5.1 ਦੀ ਤੀਬਰਤਾ ਵਾਲਾ ਭੂਚਾਲ ਅੱਜ ਸਵੇਰੇ 06:10 ਵਜੇ ਬੰਗਾਲ ਦੀ ਖਾੜੀ ਵਿਚੋਂ ਆਇਆ।
ਦਹਿਸ਼ਤ ਕਾਰਨ ਘਰਾਂ 'ਚੋਂ ਬਾਹਰ ਨਿਕਲ ਭੱਜੇ ਲੋਕ
ਦੱਸਣਯੋਗ ਹੈ ਕਿ ਹਾਲ ਹੀ ਵਿੱਚ 17 ਫਰਵਰੀ ਨੂੰ ਸਵੇਰੇ 5.36 ਵਜੇ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਫਿਰ ਧਰਤੀ ਕਈ ਸਕਿੰਟਾਂ ਤੱਕ ਹਿੱਲਦੀ ਰਹੀ ਅਤੇ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ ਸਨ। ਜਾਣਕਾਰੀ ਮੁਤਾਬਕ, ਬੰਗਾਲ ਵਿੱਚ ਜਲਪਾਈਗੁੜੀ ਅਤੇ ਕੂਚ ਬਿਹਾਰ ਦੇ ਉੱਤਰੀ ਜ਼ਿਲ੍ਹਿਆਂ ਦੇ ਪੱਛਮੀ ਹਿੱਸੇ ਭੂਚਾਲ ਜ਼ੋਨ V ਵਿੱਚ ਆਉਂਦੇ ਹਨ। ਦਾਰਜੀਲਿੰਗ, ਉੱਤਰੀ ਦਿਨਾਜਪੁਰ, ਦੱਖਣੀ ਦਿਨਾਜਪੁਰ, ਮਾਲਦਾਹ, 24 ਉੱਤਰੀ ਪਰਗਨਾ ਅਤੇ 24 ਦੱਖਣੀ ਪਰਗਨਾ ਜ਼ਿਲ੍ਹਿਆਂ ਦੇ ਨਾਲ ਇਨ੍ਹਾਂ ਦੋ ਜ਼ਿਲ੍ਹਿਆਂ ਦੇ ਬਾਕੀ ਹਿੱਸੇ ਜ਼ੋਨ 4 ਵਿੱਚ ਆਉਂਦੇ ਹਨ।
ਇਹ ਵੀ ਪੜ੍ਹੋ : ਛੇਤੀ ਨਬੇੜ ਲਓ ਕੰਮ, ਇਸ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਸ਼ੀ ਵਿਸ਼ਵਨਾਥ ਮੰਦਰ 'ਚ 25 ਤੋਂ 27 ਫਰਵਰੀ ਤੱਕ VIP ਦਰਸ਼ਨਾਂ 'ਤੇ ਰੋਕ, ਇਸ ਕਾਰਨ ਲਿਆ ਇਹ ਫ਼ੈਸਲਾ
NEXT STORY