ਉੱਤਰਾਖੰਡ– ਉੱਤਰਾਖੰਡ ਦੇ ਹਿਮਾਲਿਆ ਖੇਤਰ ’ਚ ਸਥਿਤ ਕੇਦਾਰਨਾਥ ਧਾਮ ਨੇੜੇ ਸ਼ਨੀਵਾਰ ਨੂੰ ਬਰਫ਼ ਦਾ ਪਹਾੜ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਗ਼ਨੀਮਤ ਇਹ ਰਹੀ ਕਿ ਪਹਾੜ ਖਿਸਕਣ ਨਾਲ ਕੇਦਾਰਨਾਥ ਮੰਦਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਓਧਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਰਜਵਾਰ ਨੇ ਦੱਸਿਆ ਕਿ ਸਵੇਰੇ ਲੱਗਭਗ ਸਾਢੇ 5 ਵਜੇ ਤੋਂ 6 ਵਜ ਕੇ 10 ਮਿੰਟ ਦਰਮਿਆਨ ਬਰਫ਼ ਦਾ ਪਹਾੜ ਖਿਸਕਿਆ। ਬਰਫ਼ ਦਾ ਪਹਾੜ ਖਿਸਕਣ ਨਾਲ ਕੇਦਾਰਘਾਟੀ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੰਦਰ ਕੰਪਲੈਕਸ ਤੋਂ ਬਰਫ਼ ਖਿਸਕਣ ਦੀ ਘਟਨਾ ਖੇਤਰ ਦੀ ਦੂਰੀ ਲੱਗਭਗ 6 ਤੋਂ 7 ਕਿਲੋਮੀਟਰ ਹੈ।
ਇਹ ਵੀ ਪੜ੍ਹੋ- ਕੇਦਾਰਨਾਥ ਧਾਮ ਨੇੜੇ ਗਲੇਸ਼ੀਅਰ ਤੋਂ ਡਿਗੇ ਬਰਫ਼ ਦੇ ਤੋਦੇ, ਮੰਜ਼ਰ ਵੇਖ ਯਾਦ ਆਈ 2013 ਦੀ ਤਬਾਹੀ (ਵੀਡੀਓ)
ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਬਰਫ਼ ਦਾ ਪਹਾੜ ਖਿਸਕਦਾ ਵੇਖਿਆ ਜਾ ਸਕਦਾ ਹੈ। ਬਰਫ਼ ਦਾ ਪਹਾੜ ਖਿਸਕਣ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁਝ ਹੀ ਸੈਕਿੰਟ ਦੇ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬਰਫ਼ ਦਾ ਪਹਾੜ ਡਿੱਗਦਾ ਹੋਇਆ ਆਲੇ-ਦੁਆਲੇ ਦੇ ਇਲਾਕਿਆਂ ’ਚ ਫੈਲ ਰਿਹਾ ਹੈ। ਦੱਸ ਦੇਈਏ ਕਿ ਬੀਤੀ 23 ਸਤੰਬਰ ਨੂੰ ਵੀ ਕੇਦਾਰਨਾਥ ਮੰਦਰ ਦੇ ਆਲੇ-ਦੁਆਲੇ ਬਰਫ਼ ਖਿਸਕਣ ਦੀ ਖ਼ਬਰ ਸਾਹਮਣੇ ਆਈ ਸੀ। ਮੀਂਹ ਕਾਰਨ ਚਾਰਧਾਮ ਯਾਤਰਾ ’ਤੇ ਵੀ ਅਸਰ ਪੈ ਰਿਹਾ ਹੈ।
ਅੱਜ ਤੋਂ ਸ਼ੁਰੂ ਹੋਇਆ ਡਿਜੀਟਲ ਇੰਡੀਆ ਦਾ ਨਵਾਂ ਯੁੱਗ, PM ਮੋਦੀ ਨੇ ਲਾਂਚ ਕੀਤੀ 5ਜੀ ਸਰਵਿਸ
NEXT STORY