ਨੈਸ਼ਨਲ ਡੈਸਕ - ਬਿਹਾਰ ਦੇ ਬਕਸਰ 'ਚ ਸੁਤੰਤਰਤਾ ਦਿਵਸ ਦੇ ਮੌਕੇ ਇਕ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਨੂੰ ਮਠਿਆਈ ਨਾ ਮਿਲਣ 'ਤੇ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਭਜਾ-ਭਜਾ ਕੇ ਕੁੱਟਿਆ। ਇਹ ਘਟਨਾ ਮੁਰਾਰ ਥਾਣਾ ਖੇਤਰ ਦੇ ਇੱਕ ਹਾਈ ਸਕੂਲ ਵਿੱਚ ਵਾਪਰੀ।
ਦਰਅਸਲ ਹਾਈ ਸਕੂਲ 'ਚ ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਤੋਂ ਬਾਅਦ ਵਿਦਿਆਰਥੀਆਂ 'ਚ ਰਸਗੁੱਲੇ ਵੀ ਵੰਡੇ ਜਾ ਰਹੇ ਸਨ। ਸਕੂਲ ਮੈਨੇਜਮੈਂਟ ਕੈਂਪਸ ਦੇ ਅੰਦਰ ਵਿਦਿਆਰਥੀਆਂ ਨੂੰ ਮਠਿਆਈ ਦੇ ਰਹੀ ਸੀ, ਜਿਸ ਤੋਂ ਬਾਅਦ ਕੈਂਪਸ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਨੇ ਰਸਗੁੱਲਾ ਦੇਣ ਦੀ ਮੰਗ ਕੀਤੀ।
ਇਸ ਤੋਂ ਬਾਅਦ ਅਧਿਆਪਕਾਂ ਵੱਲੋਂ ਕਹੀਆਂ ਗਈਆਂ ਕੁਝ ਗੱਲਾਂ ਤੋਂ ਵਿਦਿਆਰਥੀ ਗੁੱਸੇ 'ਚ ਆ ਗਏ ਅਤੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਮਾਮਲਾ ਲੜਾਈ-ਝਗੜੇ ਤੱਕ ਪਹੁੰਚ ਗਿਆ। ਗੁੱਸੇ 'ਚ ਆਏ ਵਿਦਿਆਰਥੀਆਂ ਨੇ ਸਕੂਲ ਦੇ ਕੁਝ ਅਧਿਆਪਕਾਂ ਦੀ ਕੁੱਟਮਾਰ ਕੀਤੀ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁਰਾਰ ਥਾਣਾ ਇੰਚਾਰਜ ਕਮਲ ਨਰਾਇਣ ਪਾਂਡੇ ਨੇ ਦੱਸਿਆ ਕਿ ਸਕੂਲ ਕੈਂਪਸ 'ਚ ਝੰਡਾ ਲਹਿਰਾਉਣ ਦੌਰਾਨ ਮਠਿਆਈ ਨੂੰ ਲੈ ਕੇ ਝਗੜਾ ਹੋ ਗਿਆ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਕੂਲ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਸਨ ਅਤੇ ਮਠਿਆਈ ਨੂੰ ਲੈ ਕੇ ਝਗੜਾ ਹੋ ਰਿਹਾ ਸੀ।
ਪੁਲਸ ਨੇ ਅਧਿਆਪਕਾਂ ਅਤੇ ਹੈੱਡਮਾਸਟਰ ਨੂੰ ਥਾਣੇ ਬੁਲਾਇਆ
ਅਜਿਹੇ 'ਚ ਜਦੋਂ ਹਾਈ ਸਕੂਲ ਦੇ ਮੁੱਖ ਅਧਿਆਪਕ ਮਨੋਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਬਾਹਰੋਂ ਮਠਿਆਈਆਂ ਮੰਗਵਾਈਆਂ ਗਈਆਂ ਸਨ, ਪਰ ਦਿੱਤੀਆਂ ਨਹੀਂ ਗਈਆਂ। ਅਜਿਹੇ 'ਚ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਸਕੂਲ ਦੇ ਕੁਝ ਅਧਿਆਪਕ ਜਦੋਂ ਘਰ ਜਾ ਰਹੇ ਸਨ ਤਾਂ ਬਾਹਰ ਖੜ੍ਹੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ ਸਬੰਧੀ ਸਕੂਲ ਦੇ ਅਧਿਆਪਕਾਂ ਅਤੇ ਮੁੱਖ ਅਧਿਆਪਕਾ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਪੁਲਸ ਪੂਰੇ ਮਾਮਲੇ ਦੀ ਜਾਣਕਾਰੀ ਲੈ ਕੇ ਅਗਲੀ ਕਾਰਵਾਈ ਕਰੇਗੀ।
ਉਲਟਾ ਤਿਰੰਗਾ ਦੇਖ ਕੇ ਖ਼ੁਦ ਨੂੰ ਨਾ ਰੋਕ ਸਕੇ ਵਕਫ਼ ਬੋਰਡ ਪ੍ਰਧਾਨ, ਛੱਤ 'ਤੇ ਚੜ੍ਹ ਕੇ ਆਪ ਕੀਤਾ ਸਿੱਧਾ
NEXT STORY