ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਦੇ ਦੇਵਬੰਦ ਇਲਾਕੇ 'ਚ ਅੱਤਵਾਦ ਰੋਧੀ ਦਸਤੇ (ਏ. ਟੀ. ਐੱਸ) ਨੇ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀਆਂ ਸ਼ਾਹਨਵਾਜ਼ ਤੇਲੀ ਅਤੇ ਆਕਿਬ ਮਲਿਕ ਦੇ ਸੰਪਰਕ 'ਚ ਰਹੇ ਵਿਦਿਆਰਥੀਆਂ ਤੋਂ ਪੁੱਛ ਗਿੱਛ ਕੀਤੀ। ਪੁੱਛ ਗਿੱਛ ਦੌਰਾਨ ਏ. ਟੀ. ਐੱਸ. ਦੀ ਟੀਮ ਨਾਲ ਇਹ ਦੋਵੇ ਅੱਤਵਾਦੀ ਵੀ ਮੌਜੂਦ ਰਹੇ, ਜਿੱਥੇ ਇਨ੍ਹਾਂ ਦੇ ਸੰਪਰਕ 'ਚ ਰਹਿਣ ਵਾਲੇ ਵਿਦਿਆਰਥੀਆਂ ਨਾਲ ਇਨ੍ਹਾਂ ਦੇ ਸਾਹਮਣੇ ਪੁੱਛ-ਗਿੱਛ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਿਟੀ ਪੁਲਸ ਸੁਪਰਡੈਂਟ ਵੀਨੀਤ ਭਟਨਗਰ ਨੇ ਦੱਸਿਆ ਹੈ ਕਿ 22 ਫਰਵਰੀ ਨੂੰ ਦੇਵਬੰਦ ਤੋਂ ਜੈਸ਼-ਏ-ਮੁਹੰਮਦ ਨਾਲ ਸੰਬੰਧਿਤ ਦੋ ਅੱਤਵਾਦੀ ਸ਼ਾਹਨਵਾਜ ਤੇਲੀ ਅਤੇ ਆਕਿਬ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਏ. ਟੀ. ਐੱਸ ਨੇ 23 ਫਰਵਰੀ ਨੂੰ ਇਨ੍ਹਾਂ ਦੋਵਾਂ ਨੂੰ 10 ਦਿਨਾਂ ਦੀ ਪੁਲਸ ਹਿਰਾਸਤ 'ਚ ਲਿਆ ਅਤੇ ਉਸ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਦੋਵਾਂ ਅੱਤਵਾਦੀਆਂ ਤੋਂ ਪੁੱਛ-ਗਿੱਛ ਕੀਤੀ ਸੀ, ਜਿਸ ਦੇ ਆਧਾਰ 'ਤੇ ਕਾਫੀ ਜਾਣਕਾਰੀਆਂ ਮਿਲੀਆਂ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਏ. ਟੀ. ਐੱਸ ਟੀਮ ਇਨ੍ਹਾਂ ਦੋਵਾਂ ਨੂੰ ਫਿਰ ਤੋਂ ਦੇਵਬੰਦ ਲਿਆਈ ਅਤੇ ਇਨ੍ਹਾਂ ਦੇ ਸੰਪਰਕ 'ਚ ਰਹੇ ਵਿਦਿਆਰਥੀਆਂ ਤੋਂ ਪੁੱਛ ਗਿੱਛ ਕੀਤੀ ਗਈ।
ਏਅਰ ਸਟਰਾਈਕ ਨੂੰ ਲੈ ਕੇ ਰੱਖਿਆ ਮੰਤਰੀ ਸੀਤਾਰਮਨ ਨੇ ਦਿੱਤਾ ਇਹ ਬਿਆਨ
NEXT STORY