ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ 28 ਦਸੰਬਰ ਨੂੰ ਕਰਨਾਟਕ ਦੇ ਕਾਰਵਾਰ ਬੰਦਰਗਾਹ ਤੋਂ ਇਕ ਪਣਡੁੱਬੀ 'ਤੇ ਸਵਾਰ ਹੋ ਕੇ ਸਮੁੰਦਰੀ ਯਾਤਰਾ ਕਰਨਗੇ। ਇਸ ਦੀ ਜਾਣਕਾਰੀ ਰਾਸ਼ਟਰਪਤੀ ਦਫ਼ਤਰ ਵਲੋਂ ਮਿਲੀ ਹੈ। ਰਾਸ਼ਟਰਪਤੀ ਦਾ ਸ਼ਨੀਵਾਰ ਤੋਂ ਗੋਆ, ਕਰਨਾਟਕ ਅਤੇ ਝਾਰਖੰਡ ਦੀ ਚਾਰ ਦਿਨਾਂ ਦੀ ਯਾਤਰਾ ਦਾ ਦੌਰਾ ਸ਼ੁਰੂ ਹੋਵੇਗਾ। ਇਸ ਦੌਰਾਨ ਉਨ੍ਹਾਂ ਦੀ ਸਮੁੰਦਰੀ ਯਾਤਰਾ ਨਿਰਧਾਰਿਤ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਰਾਸ਼ਟਰਪਤੀ ਭਵਨ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ 27 ਦਸੰਬਰ ਦੀ ਸ਼ਾਮ ਨੂੰ ਗੋਆ ਲਈ ਰਵਾਨਾ ਹੋਣਗੇ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਬਿਆਨ ਵਿੱਚ ਕਿਹਾ ਗਿਆ, "ਰਾਸ਼ਟਰਪਤੀ 28 ਦਸੰਬਰ ਨੂੰ ਕਰਨਾਟਕ ਦੇ ਕਾਰਵਾਰ ਬੰਦਰਗਾਹ ਤੋਂ ਇੱਕ ਪਣਡੁੱਬੀ ਵਿੱਚ ਸਵਾਰ ਹੋ ਕੇ ਸਮੁੰਦਰੀ ਯਾਤਰਾ ਕਰਨਗੇ।" ਮੁਰਮੂ ਸੋਮਵਾਰ ਨੂੰ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਓਲ ਚਿਕੀ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਬਿਆਨ ਵਿੱਚ ਕਿਹਾ ਗਿਆ ਹੈ, "ਰਾਸ਼ਟਰਪਤੀ ਸੋਮਵਾਰ ਨੂੰ NIT, ਜਮਸ਼ੇਦਪੁਰ ਦੇ 15ਵੇਂ ਕਨਵੋਕੇਸ਼ਨ ਨੂੰ ਵੀ ਸੰਬੋਧਨ ਕਰਨਗੇ।" ਰਾਸ਼ਟਰਪਤੀ 30 ਦਸੰਬਰ ਨੂੰ ਝਾਰਖੰਡ ਦੇ ਗੁਮਲਾ ਵਿੱਚ ਇੱਕ ਅੰਤਰ-ਰਾਜੀ ਜਨਤਕ ਸੱਭਿਆਚਾਰਕ ਇਕੱਠ 'ਕਾਰਤਿਕ ਯਾਤਰਾ' ਨੂੰ ਸੰਬੋਧਨ ਕਰਨਗੇ।
ਪੜ੍ਹੋ ਇਹ ਵੀ - ਅਗਲੇ 48 ਘੰਟੇ ਅਹਿਮ! ਭਾਰੀ ਮੀਂਹ ਦੇ ਨਾਲ-ਨਾਲ ਪਵੇਗੀ ਹੰਢ ਚੀਰਵੀਂ ਠੰਡ, ਅਲਰਟ 'ਤੇ ਇਹ ਸੂਬੇ
ਰਾਸ਼ਟਰਪਤੀ ਮੁਰਮੂ ਨੇ 20 ਬੱਚਿਆਂ ਨੂੰ PM ਰਾਸ਼ਟਰੀ ਬਾਲ ਪੁਰਸਕਾਰ ਨਾਲ ਕੀਤਾ ਸਨਮਾਨਿਤ
NEXT STORY