ਭੋਪਾਲ— ਸ਼ੱਕ ਹੋਣ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਬੁੱਲ ਚਾਕੂ ਨਾਲ ਕੱਟ ਦਿੱਤੇ। ਵਾਰਦਾਤ ਕਰਨ ਦੇ ਬਾਅਦ ਦੋਸ਼ੀ ਨੇ ਥਾਣੇ ਪੁੱਜ ਕੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੂੰ ਬੋਲਿਆ ਕਿ ਮੈਂ ਤਾਂ ਆਪਣੀ ਪਤਨੀ ਦਾ ਨੱਕ ਕੱਟਣਾ ਚਾਹੁੰਦਾ ਸੀ।
ਪੁਲਸ ਮੌਕੇ 'ਤੇ ਪੁੱਜੀ ਅਤੇ ਖੂਨ ਨਾਲ ਲਥਪਥ ਔਰਤ ਨਾਲ ਗੱਲ ਕੀਤੀ ਅਤੇ ਜ਼ਮੀਨ 'ਤੇ ਪਏ ਬੁੱਲ ਵੀ ਜ਼ਬਤ ਕਰ ਲਏ। ਦੋਸ਼ੀ ਖਿਲਾਫ ਹੋਰ ਧਾਰਾਵਾਂ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਮੰਗਲਵਾਰ ਸਵੇਰੇ 11 ਵਜੇ ਦੀ ਤਲੈਯਾ ਥਾਣਾ ਖੇਤਰ ਦੀ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਵੀ ਉਸ ਦੇ ਚਿਹਰੇ 'ਤੇ ਕੋਈ ਡਰ ਨਹੀਂ ਸੀ। ਉਹ ਵਾਰ-ਵਾਰ ਪੁਲਸ ਨੂੰ ਕਹਿੰਦਾ ਰਿਹਾ ਕਿ ਸਰ ਮੈਂ ਤਾਂ ਇਸ ਦਾ ਨੱਕ ਕੱਟਣਾ ਚਾਹੁੰਦਾ ਸੀ। ਪੁਲਸ ਨੇ ਕੀ-ਰਿੰਗ ਦੇ ਇਲਾਵਾ ਮੌਕੇ ਤੋਂ ਕੱਟਿਆ ਬੁੱਲ ਦਾ ਟੁਕੜਾ ਵੀ ਬਰਾਮਦ ਕੀਤਾ ਹੈ। ਇਸ ਟੁਕੜੇ ਨੂੰ ਐਫ.ਐਸ.ਐਲ ਭੇਜੇਗੀ ਤਾਂ ਜੋ ਦੋਸ਼ੀ ਨੂੰ ਸਜ਼ਾ ਹੋ ਸਕੇ।
ਬਿਨਾਂ ਇੰਜਣ ਦੇ 30 ਕਿਲੋਮੀਟਰ ਤੱਕ ਦੌੜੇ ਟਰੇਨ ਦੇ 8 ਡੱਬੇ
NEXT STORY