ਨੈਸ਼ਨਲ ਡੈਸਕ : ਪਿਛਲੇ ਕੁਝ ਸਾਲਾਂ ਵਿੱਚ ਸਕੂਲੀ ਬੱਚਿਆਂ ਵਿੱਚ ਸ਼ੂਗਰ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਬੱਚਿਆਂ ਵਿੱਚ ਟਾਈਪ-2 ਸ਼ੂਗਰ ਅਤੇ ਮੋਟਾਪੇ ਦੇ ਵਧਣ ਦੀ ਚਿੰਤਾ ਦੇ ਮੱਦੇਨਜ਼ਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਇੱਕ ਵੱਡਾ ਕਦਮ ਚੁੱਕਿਆ ਹੈ। CBSE ਨੇ ਹਾਲ ਹੀ ਵਿੱਚ ਸਾਰੇ ਸਕੂਲਾਂ ਨੂੰ 'ਸ਼ੂਗਰ ਬੋਰਡ' ਲਗਾਉਣ ਦੇ ਨਿਰਦੇਸ਼ ਦਿੱਤੇ ਹਨ, ਜੋ ਬੱਚਿਆਂ ਨੂੰ ਜ਼ਿਆਦਾ ਖੰਡ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨਗੇ। ਇਹ ਕਦਮ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਦੀ ਸਲਾਹ 'ਤੇ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਗਦੀਸ਼ ਸਿੰਘ ਝੀਂਡਾ ਬਣੇ HSGMC ਦੇ ਨਵੇਂ ਪ੍ਰਧਾਨ
ਸੀਬੀਐਸਈ ਨੇ ਇਸ ਗੱਲ ਨੂੰ ਨੋਟਿਸ ਕੀਤਾ ਹੈ ਕਿ ਪਿਛਲੇ ਇਕ ਦਹਾਕੇ ਵਿੱਚ ਬੱਚਿਆਂ ਵਿੱਚ ਟਾਈਪ 2 ਸ਼ੂਗਰ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਪਹਿਲਾਂ ਇਹ ਬੀਮਾਰੀ ਸਿਰਫ਼ ਬਾਲਗਾਂ ਵਿੱਚ ਹੀ ਦੇਖੀ ਜਾਂਦੀ ਸੀ ਪਰ ਹੁਣ ਇਸ ਬੀਮਾਰੀ ਦਾ ਸ਼ਿਕਾਰ ਛੋਟੇ ਬੱਚੇ ਵੀ ਹੋ ਰਹੇ ਹਨ। ਇਹ ਬੀਮਾਰੀ ਬੱਚਿਆਂ ਦੀ ਭਵਿੱਖ ਦੀ ਸਿਹਤ ਲਈ ਇੱਕ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਸੀਬੀਐੱਸਈ ਨੇ ਸਕੂਲ ਪ੍ਰਿੰਸੀਪਲਾਂ ਨੂੰ ਲਿਖੇ ਇੱਕ ਪੱਤਰ ਵਿੱਚ ਇਸ ਗੰਭੀਰ ਸਮੱਸਿਆ ਨੂੰ ਉਜਾਗਰ ਕੀਤਾ ਹੈ।
ਬਹੁਤ ਜ਼ਿਆਦਾ ਖੰਡ : ਇੱਕ ਗੰਭੀਰ ਸਮੱਸਿਆ
ਇਸ ਦੇ ਨਾਲ ਹੀ ਬੋਰਡ ਨੇ ਕਿਹਾ, "ਇਹ ਖ਼ਤਰਨਾਕ ਰੁਝਾਨ ਮੁੱਖ ਤੌਰ 'ਤੇ ਖੰਡ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਕਾਰਨ ਹੈ, ਜੋ ਕਿ ਅਕਸਰ ਸਕੂਲ ਦੇ ਵਾਤਾਵਰਣ ਵਿੱਚ ਮਿੱਠੇ ਸਨੈਕਸ, ਪੀਣ ਵਾਲੇ ਪਦਾਰਥਾਂ ਅਤੇ ਪ੍ਰੋਸੈਸਡ ਭੋਜਨਾਂ ਦੀ ਆਸਾਨੀ ਨਾਲ ਉਪਲਬਧਤਾ ਕਾਰਨ ਹੁੰਦਾ ਹੈ।" ਬੋਰਡ ਨੇ ਅੱਗੇ ਦੱਸਿਆ ਕਿ ਖੰਡ ਦੀ ਜ਼ਿਆਦਾ ਖਪਤ ਨਾ ਸਿਰਫ਼ ਸ਼ੂਗਰ ਦਾ ਖ਼ਤਰਾ ਹੁੰਦਾ, ਸਗੋਂ ਮੋਟਾਪਾ, ਦੰਦਾਂ ਦੀਆਂ ਸਮੱਸਿਆਵਾਂ ਅਤੇ ਹੋਰ ਬੀਮਾਰੀਆਂ ਵੀ ਹੁੰਦੀਆਂ ਹਨ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ 4 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਲਈ ਰੋਜ਼ਾਨਾ ਕੈਲੋਰੀ ਦੀ ਮਾਤਰਾ ਦਾ 13% ਅਤੇ 11 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ 15% ਖੰਡ ਦਾ ਹਿੱਸਾ ਹੈ। ਇਹ ਅੰਕੜਾ WHO ਦੁਆਰਾ ਸਿਫ਼ਾਰਸ਼ ਕੀਤੀ ਗਈ 5% ਸੀਮਾ ਤੋਂ ਕਿਤੇ ਵੱਧ ਹੈ। ਬੋਰਡ ਨੇ ਕਿਹਾ ਕਿ ਸਕੂਲੀ ਵਾਤਾਵਰਣ ਵਿੱਚ ਆਸਾਨੀ ਨਾਲ ਉਪਲਬਧ ਮਿੱਠੇ ਸਨੈਕਸ, ਪੀਣ ਵਾਲੇ ਪਦਾਰਥਾਂ ਅਤੇ ਪ੍ਰੋਸੈਸਡ ਭੋਜਨਾਂ ਦਾ ਪ੍ਰਸਾਰ ਇਸ ਬਹੁਤ ਜ਼ਿਆਦਾ ਖਪਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਬੱਚਿਆਂ ਲਈ ਇੱਕ ਦਿਨ ਵਿੱਚ ਕਿੰਨੀ ਖੰਡ ਠੀਕ ਹੈ?
ਵਿਸ਼ਵ ਸਿਹਤ ਸੰਗਠਨ (WHO) ਅਤੇ CBSE ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੱਚਿਆਂ ਲਈ ਰੋਜ਼ਾਨਾ ਖੰਡ ਦੀ ਮਾਤਰਾ ਕੁੱਲ ਕੈਲੋਰੀਆਂ ਦੇ 5% ਤੋਂ ਘੱਟ ਹੋਣੀ ਚਾਹੀਦੀ ਹੈ।
ਉਮਰ ਦੇ ਆਧਾਰ 'ਤੇ ਸਿਫਾਰਸ਼ ਕੀਤੀ ਮਾਤਰਾ:
4-10 ਸਾਲ: ਪ੍ਰਤੀ ਦਿਨ ਲਗਭਗ 19-24 ਗ੍ਰਾਮ ਖੰਡ (ਲਗਭਗ 5-6 ਚਮਚੇ)।
11-18 ਸਾਲ: ਪ੍ਰਤੀ ਦਿਨ ਲਗਭਗ 24-30 ਗ੍ਰਾਮ ਖੰਡ (ਲਗਭਗ 6-7 ਚਮਚੇ)।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
NCPCR ਦੀ ਬੇਨਤੀ 'ਤੇ CBSE ਦੇ ਨਿਰਦੇਸ਼
ਇਹ ਮਹੱਤਵਪੂਰਨ ਨਿਰਦੇਸ਼ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (NCPCR) ਦੀ ਬੇਨਤੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ, ਜੋ ਕਿ ਇੱਕ ਕਾਨੂੰਨੀ ਸੰਸਥਾ ਹੈ। ਜੋ ਇਹ ਯਕੀਨੀ ਕਰਨ ਲਈ ਬਣਾਇਆ ਗਿਆ ਹੈ ਕਿ ਬੱਚਿਆਂ ਦੇ ਅਧਿਕਾਰਾਂ, ਵਿਸ਼ੇਸ ਰੂਪ ਵਿਚ ਸਭ ਤੋਂ ਕਮਜ਼ੋਰ ਅਤੇ ਹਾਸ਼ੀਏ 'ਤੇ ਰਹਿਣ ਵਾਲੇ ਬੱਚਿਆਂ ਦੇ ਅਧਿਕਾਰ ਸੁਰੱਖਿਅਤ ਰਹਿਣ।
ਸਕੂਲਾਂ ਵਿੱਚ ਸ਼ੂਗਰ ਬੋਰਡ ਲਗਾਉਣ ਨਾਲ ਹੋਣਗੇ ਕਈ ਫ਼ਾਇਦੇ
. ਇਸ ਨਾਲ ਬੱਚੇ ਅਤੇ ਮਾਪੇ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਹੋਣ ਵਾਲੇ ਨੁਕਸਾਨ (ਸ਼ੂਗਰ, ਮੋਟਾਪਾ, ਦੰਦਾਂ ਦੀਆਂ ਸਮੱਸਿਆਵਾਂ, ਦਿਲ ਦੀ ਬੀਮਾਰੀ) ਤੋਂ ਜਾਗਰੂਕ ਹੋਣਗੇ।
. ਇਸ ਨਾਲ ਬੱਚਿਆਂ ਵਿੱਚ ਟਾਈਪ-2 ਸ਼ੂਗਰ ਦੇ ਮਾਮਲੇ ਕੰਟਰੋਲ ਹੋ ਜਾਣਗੇ।
. ਇਸ ਨਾਲ ਬੱਚੇ ਘੱਟ ਖੰਡ ਤੋਂ ਬਣਨ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਗੇ।
. ਛੋਟੀ ਉਮਰ ਵਿੱਚ ਸਿਹਤਮੰਦ ਆਦਤਾਂ ਨੂੰ ਅਪਣਾਉਣ ਨਾਲ ਮੋਟਾਪਾ, ਦਿਲ ਦੀ ਬੀਮਾਰੀ ਅਤੇ ਹੋਰ ਪੁਰਾਣੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਵੇਗਾ।
ਇਹ ਵੀ ਪੜ੍ਹੋ : ਬੈਂਚ 'ਚ ਫਸੇ ਕੁੜੀ ਦੇ ਹੱਥ, ਲੱਗੀ ਭੀੜ, ਸੱਦਣੀ ਪਈ ਰੈਸਕਿਊ ਟੀਮ, ਫਿਰ ਜੋ ਹੋਇਆ...
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਤਲਾਕ ਦੇ ਨਹੀਂ ਤਾਂ...', ਪਤਨੀ ਦੇ ਆਸ਼ਿਕ ਦੀ ਧਮਕੀ ਤੋਂ ਸਹਿਮੇ ਪਤੀ ਨੇ ਚੁੱਕ ਲਿਆ ਖੌਫਨਾਕ ਕਦਮ
NEXT STORY