ਭੀਲਵਾੜਾ- ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਜਹਾਜ਼ਪੁਰ ਕਸਬੇ 'ਚ ਸ਼ਾਹਪੁਰਾ ਰੋਡ ਸਥਿਤ ਸਵਾਸਤੀ ਧਾਮ ਤੋਂ ਅਣਪਛਾਤੇ ਚੋਰ ਵਲੋਂ ਇਕ ਕਰੋੜ ਤੋਂ ਵੱਧ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਸਵਾਸਤੀ ਧਾਮ ਮੰਤਰੀ ਪਾਰਸ ਜੈਨ ਵਲੋਂ ਇਸ ਸੰਬੰਧ 'ਚ ਪੁਲਸ 'ਚ ਦਿੱਤੀ ਰਿਪੋਰਟ 'ਚ ਦੱਸਿਆ ਕਿ ਮੁਨੀ ਸੁਵਰਤਨਾਥ ਭਗਵਾਨ ਦੀ ਗਰਭ ਗ੍ਰਹਿ 'ਚ ਸਥਾਪਿਤ ਮੂਰਤੀ ਦੇ ਸਿਰ ਦੇ ਪਿੱਛੇ ਇਕ ਸੂਰਜ ਦੇ ਆਕਾਰ ਦਾ ਭਾਮੰਡਲ ਲੱਗਾ ਹੋਇਆ ਸੀ ਜੋ ਬੇਸ਼ਕੀਮਤੀ ਸੋਨੇ ਚਾਂਦੀ ਨਾਲ ਬਣਿਆ ਹੈ, ਜਿਸ 'ਚ ਲਗਭਗ 1305 ਗ੍ਰਾਮ ਸੋਨਾ ਅਤੇ ਲਗਭਗ 3 ਕਿਲੋਗ੍ਰਾਮ ਚਾਂਦੀ ਲੱਗੀ ਸੀ। ਮੂਰਤੀ ਦੇ ਸਾਹਮਣੇ ਕੀਮਤੀ ਧਾਤੂ ਦਾ ਬਣਿਆ ਦਾ ਕੱਛੂ ਰੱਖਿਆ ਹੋਇਆ ਸੀ। ਇਸੇ ਦੇ ਨਾਲ ਆਦਿਨਾਥ ਭਗਵਾਨ ਦੀ ਵੇਦੀ ਤੋਂ ਸੋਨੇ ਦੀ ਪਾਲਿਸ਼ ਵਾਲਾ ਯੰਤਰ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਰਿਪੋਰਟ 'ਚ ਕਿਹਾ ਕਿ 22 ਮਈ ਨੂੰ ਅੱਧੀ ਰਾਤ ਕਰੀਬ 12 ਤੋਂ 1 ਵਜੇ ਦਰਮਿਆਨ ਅਣਜਾਣ ਵਿਅਕਤੀ, ਜਿਸ ਨੇ ਸਫੈਦ ਰੰਗ ਦੀ ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਪਹਿਨੀ ਹੋਈ ਸੀ, ਮੰਦਰ 'ਚ ਵੜ ਕੇ ਮੂਰਤੀ ਦੇ ਪਿੱਛੇ ਲੱਗੇ ਭਾਮੰਡਲ, ਮੂਰਤੀ ਦੇ ਸਾਹਮਣੇ ਰੱਖੇ ਕੱਛੂ ਅਤੇ ਸੋਨੇ ਦੀ ਪਾਲਿਸ਼ ਵਾਲਾ ਸ਼੍ਰੀ ਯੰਤਰ ਚੋਰੀ ਕਰ ਲਿਆ। ਇਸ ਦੀ ਜਾਣਕਾਰੀ ਭਗਵਾਨ ਦਾ ਅਭਿਸ਼ੇਕ ਕਰਦੇ ਸਮੇਂ ਕਰੀਬ ਸਵੇਰੇ 8 ਵਜੇ ਹੋਈ, ਜਿਸ 'ਤੇ ਪੁਲਸ ਨੂੰ ਸੂਚਨਾ ਦਿੱਤੀ। ਉਕਤ ਅਣਜਾਣ ਵਿਅਕਤੀ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਕੋਲ ਹੁਣ ਬਹੁਤੇ ਦਿਨ ਨਹੀਂ ਬਚੇ: ਯੋਗੀ ਆਦਿੱਤਿਆਨਾਥ
NEXT STORY