ਨਵੀਂ ਦਿੱਲੀ- ਦੇਸ਼ ਦੇ ਦੋ ਨਵੇਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਲੈ ਕੇ ਖਿੱਚੋਤਾਣ ਦਰਮਿਆਨ ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਵੱਡਾ ਦਾਅਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਿਵਾਸ 'ਚ ਹੋਈ ਇਕ ਮਹੱਤਵਪੂਰਨ ਬੈਠਕ 'ਚ ਦੋ ਨਾਵਾਂ 'ਤੇ ਸਹਿਮਤੀ ਬਣੀ ਹੈ। ਬੈਠਕ ਮਗਰੋਂ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਜਾਣਕਾਰੀ ਦਿੱਤੀ ਕਿ ਨਵੇਂ ਚੋਣ ਕਮਿਸ਼ਨਰਾਂ ਲਈ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਦਾ ਨਾਂ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਕੱਟੀ ਗਈ ਹੰਸ ਰਾਜ ਹੰਸ ਦੀ ਟਿਕਟ, ਪੰਜਾਬ 'ਚ ਮੈਦਾਨ 'ਤੇ ਉਤਾਰ ਸਕਦੀ ਹੈ ਭਾਜਪਾ (ਵੀਡੀਓ)
ਅਧੀਰ ਨੇ ਕਿਹਾ ਕਿ ਗਿਆਨੇਸ਼ ਕੁਮਾਰ ਕੇਰਲ ਤੋਂ ਹਨ, ਜਦਕਿ ਸੁਖਬੀਰ ਸੰਧੂ ਦਾ ਸਬੰਧ ਪੰਜਾਬ ਨਾਲ ਹੈ। ਇਨ੍ਹਾਂ ਦੀ ਨਿਯੁਕਤੀ ਦੇ ਆਦੇਸ਼ ਜਲਦ ਹੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਚੌਧਰੀ ਨੇ ਚੋਣ ਕਮਿਸ਼ਨਰਾਂ ਦੀ ਚੋਣ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾ ਨੇ ਕਿਹਾ ਕਿ ਉਹ ਇਸ ਚੋਣ ਪ੍ਰਕਿਰਿਆ ਦਾ ਸਮਰਥਨ ਨਹੀਂ ਕਰਦੇ। ਉਂਝ ਵੀ ਕਮੇਟੀ ਵਿਚ ਸਰਕਾਰ ਕੋਲ ਬਹੁਮਤ ਹੈ। ਮੈਨੂੰ 212 ਨਾਂ ਦਿੱਤੇ ਸਨ ਪਰ ਨਿਯੁਕਤੀ ਤੋਂ 10 ਮਿੰਟ ਪਹਿਲਾਂ ਉਨ੍ਹਾਂ ਨੇ ਮੈਨੂੰ ਫਿਰ ਤੋਂ ਸਿਰਫ 6 ਨਾਂ ਦਿੱਤੇ। ਸਰਕਾਰ ਨੇ ਅਜਿਹਾ ਕਾਨੂੰਨ ਬਣਾਇਆ ਹੈ ਕਿ ਚੀਫ਼ ਜਸਟਿਸ ਦਖ਼ਲ ਅੰਦਾਜ਼ੀ ਨਹੀਂ ਕਰ ਸਕਦੇ। ਚੌਧਰੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਇਹ ਮਨਮਾਨਾ ਹੈ ਪਰ ਜੋ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਉਸ ਵਿਚ ਕੁਝ ਖ਼ਾਮੀਆਂ ਹਨ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨਰ ਅਰੁਣ ਗੋਇਲ ਦੇ ਅਚਾਨਕ ਅਸਤੀਫ਼ੇ ਮਗਰੋਂ ਕਮਿਸ਼ਨ ਵਿਚ ਸਿਰਫ਼ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਰਹਿ ਗਏ ਸਨ। ਬਾਕੀ ਦੋ ਕਮਿਸ਼ਨਰਾਂ ਦੇ ਅਹੁਦੇ ਖਾਲੀ ਹੋਣ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਅਹੁਦਿਆਂ 'ਤੇ ਜਲਦੀ ਨਿਯੁਕਤੀ ਕਰਨਾ ਜ਼ਰੂਰੀ ਹੋ ਗਿਆ ਹੈ।
ਇਹ ਵੀ ਪੜ੍ਹੋ- ਕਿਸਾਨ-ਮਜ਼ਦੂਰ ਮਹਾਪੰਚਾਇਤ: ਰਾਮਲੀਲਾ ਮੈਦਾਨ 'ਚ ਕਿਸਾਨਾਂ ਦਾ ਵੱਡਾ ਇਕੱਠ, ਕੇਂਦਰ ਸਰਕਾਰ ਖਿਲਾਫ਼ ਕੱਢੀ ਭੜਾਸ
ਕੌਣ ਹਨ ਗਿਆਨੇਸ਼ ਕੁਮਾਰ?
ਦੇਈਏ ਕਿ ਗਿਆਨੇਸ਼ ਕੁਮਾਰ ਕੁਝ ਦਿਨ ਪਹਿਲਾਂ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਗਿਆਨੇਸ਼ ਨੇ ਮੰਤਰਾਲੇ ਦੇ ਗਠਨ ਤੋਂ ਲੈ ਕੇ ਹੁਣ ਤੱਕ ਇੱਥੇ ਕੰਮ ਕੀਤਾ ਹੈ। ਸਹਿਕਾਰਤਾ ਮੰਤਰਾਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਧੀਨ ਆਉਂਦਾ ਹੈ। ਇਸ ਤੋਂ ਪਹਿਲਾਂ ਗਿਆਨੇਸ਼ ਕੁਮਾਰ ਗ੍ਰਹਿ ਮੰਤਰਾਲੇ ਵਿੱਚ ਕਸ਼ਮੀਰ ਡਿਵੀਜ਼ਨ ਦੇ ਸੰਯੁਕਤ ਸਕੱਤਰ ਸਨ, ਉਨ੍ਹਾਂ ਦੇ ਸਮੇਂ ਦੌਰਾਨ ਹੀ ਧਾਰਾ 370 ਹਟਾ ਦਿੱਤੀ ਗਈ ਸੀ। ਗਿਆਨੇਸ਼ ਨੂੰ ਤਰੱਕੀ ਦੇ ਕੇ ਗ੍ਰਹਿ ਮੰਤਰਾਲੇ ਵਿੱਚ ਵਧੀਕ ਸਕੱਤਰ ਵੀ ਬਣਾਇਆ ਗਿਆ। ਉਹ ਕੇਰਲ ਕੇਡਰ ਦੇ 1988 ਬੈਚ ਦੇ IAS ਅਧਿਕਾਰੀ ਹਨ।
ਇਹ ਵੀ ਪੜ੍ਹੋ- ਗੁਆਂਢੀ ਕਾਂਸਟੇਬਲ ਨੇ ਅੱਧੀ ਰਾਤ ਨੂੰ ਦਰਵਾਜ਼ਾ ਖੜਕਾ ਕੇ ਔਰਤ ਤੋਂ ਮੰਗਿਆ ਨਿੰਬੂ, ਅਦਾਲਤ ਨੇ ਲਾਈ ਫਟਕਾਰ
ਪੰਜਾਬ ਨਾਲ ਸਬੰਧ ਰੱਖਦੇ ਹਨ ਸੁਖਬੀਰ ਸੰਧੂ
ਕੇਂਦਰੀ ਕੈਬਨਿਟ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਅਨੁਸਾਰ ਉੱਤਰਾਖੰਡ ਕੇਡਰ ਦੇ ਸੇਵਾਮੁਕਤ IAS ਅਧਿਕਾਰੀ ਅਤੇ 1988 ਬੈਚ ਦੇ ਡਾ: ਸੁਖਬੀਰ ਸੰਧੂ ਨੂੰ ਇਕ ਸਾਲ ਦੇ ਠੇਕੇ 'ਤੇ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੰਧੂ ਪਿਛਲੇ ਸਾਲ 30 ਸਤੰਬਰ ਨੂੰ ਉੱਤਰਾਖੰਡ ਸਰਕਾਰ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਸੁਖਬੀਰ ਸੰਧੂ ਦਾ ਸਬੰਧ ਪੰਜਾਬ ਨਾਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ 'ਚੋਂ ਆਏ ਗੁਰਪ੍ਰੀਤ ਸਿੰਘ ਜੀਪੀ 'ਤੇ 'ਆਪ' ਨੇ ਖੇਡਿਆ ਦਾਅ, ਫਤਿਹਗੜ੍ਹ ਸਾਹਿਬ ਤੋਂ ਐਲਾਨਿਆ ਉਮੀਦਵਾਰ
NEXT STORY