ਵੈੱਬ ਡੈਸਕ : ਹੈਦਰਾਬਾਦ ਵਿੱਚ ਇੱਕ ਦੁਖਦਾਈ ਘਟਨਾ 'ਚ ਇੱਕ ਨਿੱਜੀ ਸਕੂਲ ਦੇ 14 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਦੋਸ਼ ਹੈ ਕਿ 8ਵੀਂ ਜਮਾਤ ਦੇ ਇਸ ਵਿਦਿਆਰਥੀ ਨੂੰ ਉਸਦੇ ਸਰੀਰਕ ਸਿੱਖਿਆ ਅਧਿਆਪਕ ਨੇ ਕਲਾਸ 'ਚ ਸਾਰਿਆਂ ਦੇ ਸਾਹਮਣੇ ਝਿੜਕਿਆ ਅਤੇ ਥੱਪੜ ਮਾਰਿਆ, ਜਿਸ ਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ।
ਧੀ ਨੇ ਪ੍ਰੇਮੀ ਲਈ ਇਸਲਾਮ ਛੱਡ ਅਪਣਾ ਲਿਆ ਹਿੰਦੂ ਧਰਮ, ਪਿਓ ਨੇ ਦਰਜ ਕਰਵਾਈ ਕਿਡਨੈਪਿੰਗ ਦੀ FIR
ਕੀ ਸੀ ਪੂਰਾ ਮਾਮਲਾ?
ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ ਜਦੋਂ ਵਿਦਿਆਰਥੀ ਨੂੰ ਸੀਸੀਟੀਵੀ ਕੈਮਰੇ ਵੱਲ ਮੁੜਨ ਲਈ ਅਧਿਆਪਕ ਨੇ ਕਥਿਤ ਤੌਰ 'ਤੇ ਝਿੜਕਿਆ। ਫਿਰ ਵਿਦਿਆਰਥੀ ਨੇ ਟਾਇਲਟ ਜਾਣ ਦੀ ਇਜਾਜ਼ਤ ਮੰਗੀ ਪਰ ਉਹ ਸਕੂਲ ਦੀ ਚੌਥੀ ਮੰਜ਼ਿਲ 'ਤੇ ਗਿਆ ਅਤੇ ਉੱਥੋਂ ਛਾਲ ਮਾਰ ਦਿੱਤੀ। ਸਕੂਲ ਸਟਾਫ਼ ਉਸਨੂੰ ਤੁਰੰਤ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
'ਸਰ, ਬੇਟੇ ਬਿਮਾਰ ਹਨ, ਤੜਫਦੇ ਦੇਖ ਨ੍ਹੀਂ ਹੁੰਦੇ...'! ਮਜਬੂਰ ਅਧਿਆਪਕ ਪੂਰੇ ਪਰਿਵਾਰ ਲਈ ਮੰਗ ਰਿਹੈ ਇੱਛਾ ਮੌਤ
ਦੋਸ਼ ਤੇ ਮਾਮਲੇ ਦੀ ਜਾਂਚ
ਕੁਝ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਅਧਿਆਪਕ ਨੇ ਵਿਦਿਆਰਥੀ ਨੂੰ ਥੱਪੜ ਵੀ ਮਾਰਿਆ ਸੀ। ਪੁਲਸ ਨੂੰ ਵਿਦਿਆਰਥੀ ਦੀ ਕਿਤਾਬ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਉਸਨੇ ਆਪਣੀ ਮਾਂ ਤੋਂ ਮੁਆਫੀ ਮੰਗੀ ਹੈ। ਫਿਲਹਾਲ ਪੁਲਸ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਨਾਈਡਰ ਇਲੈਕਟ੍ਰਿਕ ਵਲੋਂ ਭਾਰਤ 'ਚ ਤਿੰਨ ਹੋਰ ਪਲਾਂਟ ਖੋਲ੍ਹਣ ਦਾ ਐਲਾਨ
NEXT STORY