ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੁੱਧਵਾਰ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਉਨ੍ਹਾਂ ਦੀ ਇਤਿਹਾਸਕ ਸਫ਼ਲਤਾ 'ਤੇ ਵਧਾਈ ਅਤੇ ਧਰਤੀ 'ਤੇ ਸਹੀ-ਸਲਾਮਤ ਵਾਪਸੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ਼੍ਰੀ ਸੁੱਖੂ ਨੇ ਕਿਹਾ ਕਿ ਭਾਰਤ ਦੀ ਧੀ ਅਤੇ ਨਾਸਾ ਦੀ ਸੁਨੀਤਾ ਵਿਲੀਅਮਜ਼ ਦੇ ਇਸ ਅਸਾਧਾਰਣ ਸਫ਼ਰ 'ਤੇ ਪੂਰਾ ਹਿਮਾਚਲ ਮਾਣ ਮਹਿਸੂਸ ਕਰ ਰਿਹਾ ਹੈ। ਤੁਸੀਂ ਦੇਸ਼ ਭਰ ਦੀਆਂ ਧੀਆਂ ਲਈ ਉਮੀਦ ਅਤੇ ਹੌਂਸਲੇ ਦੀ ਮਿਸਾਲ ਹਨ।
ਉਨ੍ਹਾਂ ਕਿਹਾ ਕਿ 286 ਦਿਨ ਪੁਲਾੜ 'ਚ ਬਿਤਾਉਣਾ ਅਤੇ ਫਿਰ ਸੁਰੱਖਿਅਤ ਆਉਣਾ- ਸੱਚ 'ਚ, ਇਹ ਸਭ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਨੀਤਾ ਵਿਲੀਅਮਜ਼ ਨੇ ਜੋ ਕਰ ਦਿਖਾਇਆ, ਉਹ ਸ਼ਬਦਾਂ ਤੋਂ ਪਰੇ ਹੈ। ਮੁੜ : ਵਧਾਈ ਅਤੇ ਸ਼ੁੱਭਕਾਮਨਾਵਾਂ, ਪੁਲਾੜ ਜੇਤੂ ਸੁਨੀਤਾ ਜੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਂਸਰ ਮਰੀਜ਼ਾਂ ਦਾ ਸਹਾਰਾ ਬਣੀ PM ਜਨ ਅਰੋਗਿਆ ਯੋਜਨਾ
NEXT STORY