ਨਵੀਂ ਦਿੱਲੀ— ਛਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਨੇ ਆਈ.ਈ.ਡੀ ਬਲਾਸਟ ਕੀਤਾ, ਜਿਸ 'ਚ ਇਕ ਜਵਾਨ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀ ਜਵਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਖੇਤਰ 'ਚ ਜ਼ਿਆਦਾਤਰ ਪੁਲਸ ਬਲ ਨੂੰ ਰਵਾਨਾ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਕਮਾ ਅਤੇ ਦੰਤੇਵਾੜਾ ਦੀ ਸੀਮਾ 'ਤੇ ਕੋਂਡਾਸਾਵਲੀ ਪਿੰਡ 'ਚ ਘਟਨਾ ਹੋਈ ਹੈ। ਇੱਥੇ ਸੀ.ਆਰ.ਪੀ.ਐਫ ਦੀ 231 ਬਟਾਲੀਅਨ ਦੀ ਟੀਮ ਸਰਚਿੰਗ 'ਤੇ ਨਿਕਲੀ ਸੀ। ਜਗਰਗੁੰਡਾ ਤੋਂ ਆਰਨਪੁਰ ਸੜਕ ਨਿਰਮਾਣ ਦਾ ਜਾਇਜ਼ਾ ਲੈਣ ਰਵਾਨਾ ਟੀਮ ਨੂੰ ਨਕਸਲੀਆਂ ਨੇ ਆਈ.ਈ.ਡੀ ਬਲਾਸਟ ਕਰਕੇ ਨਿਸ਼ਾਨਾ ਬਣਾਇਆ।
ਨੈਨਾ ਦੇਵੀ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ
NEXT STORY