ਗੁਹਾਟੀ- ਪੂਰੇ ਦੇਸ਼ ’ਚ ਸ਼ਨੀਵਾਰ ਦੀ ਰਾਤ ਸਭ ਤੋਂ ਵੱਡਾ ਚੰਦਰਮਾ ਭਾਵ ‘ਸੁਪਰਮੂਨ’ ਵਿਖਾਈ ਦਿੱਤਾ। ਇਹ 2026 ਦਾ ਪਹਿਲਾ ਸੁਪਰਮੂਨ ਹੈ। ਇਸ ਦੌਰਾਨ ਚੰਦਰਮਾ ਦਾ ਆਕਾਰ ਆਮ ਨਾਲੋਂ ਲੱਗਭਗ 14 ਗੁਣਾ ਵੱਡਾ ਵਿਖਾਈ ਦਿੱਤਾ। ਇਸ ਦੇ ਨਾਲ ਹੀ ਇਹ 30 ਫੀਸਦੀ ਜ਼ਿਆਦਾ ਚਮਕਦਾਰ ਵੀ ਨਜ਼ਰ ਆਇਆ।

ਸੁਪਰਮੂਨ ਨੂੰ ਬਿਨਾਂ ਕਿਸੇ ਯੰਤਰ ਦੇ ਵੀ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ ਪਰ ਜੇਕਰ ਕੋਈ ਦੂਰਬੀਨ ਜਾਂ ਛੋਟੇ ਟੈਲੀਸਕੋਪ ਦੀ ਵਰਤੋਂ ਕਰੇ ਤਾਂ ਚੰਦਰਮਾ ਦੀ ਧਰਤੀ ਦੀ ਬਣਤਰ ਜ਼ਿਆਦਾ ਸਾਫ਼ ਨਜ਼ਰ ਆਉਂਦੀ ਹੈ।
ਇਹ ਵੀ ਪੜ੍ਹੋ- 5 ਜਨਵਰੀ ਤੋਂ ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਪੈਸਾ ਹੀ ਪੈਸਾ

ਸੁਪਰਮੂਨ ਉਦੋਂ ਹੁੰਦਾ ਹੈ, ਜਦੋਂ ਧਰਤੀ ਅਤੇ ਚੰਦਰਮਾ ਵਿਚਕਾਰ ਦੂਰੀ ਸਭ ਤੋਂ ਘੱਟ ਰਹਿ ਜਾਂਦੀ ਹੈ। ਇਸ ਕਾਰਨ ਚੰਦਰਮਾ ਜ਼ਿਆਦਾ ਵੱਡਾ ਅਤੇ ਚਮਕਦਾਰ ਵਿਖਾਈ ਦਿੰਦਾ ਹੈ। ਸੁਪਰਮੂਨ ਨੂੰ ਵੇਖਣ ’ਤੇ ਅਜਿਹਾ ਲੱਗਾ ਜਿਵੇਂ ਇਹ ਧਰਤੀ ਦੇ ਬਹੁਤ ਨੇੜੇ ਆ ਰਿਹਾ ਹੋਵੇ। ਆਮ ਤੌਰ ’ਤੇ ਚੰਦਰਮਾ ਸਭ ਤੋਂ ਵੱਧ 4,05,000 ਕਿਲੋਮੀਟਰ ਦੀ ਦੂਰੀ ’ਤੇ ਅਤੇ ਸਭ ਤੋਂ ਨੇੜੇ 3,63,104 ਕਿਲੋਮੀਟਰ ਦੀ ਦੂਰੀ ’ਤੇ ਹੁੰਦਾ ਹੈ।
ਇਹ ਵੀ ਪੜ੍ਹੋ- ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ
ਤੇਲੰਗਾਨਾ ’ਚ ਹੁਣ 2 ਤੋਂ ਵੱਧ ਬੱਚਿਆਂ ਵਾਲੇ ਵੀ ਲੜ ਸਕਣਗੇ ਚੋਣਾਂ, ਬਿੱਲ ਪਾਸ
NEXT STORY