ਫਰੀਦਾਬਾਦ—ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਟਿਕਟ ਵੰਡ ਤੋਂ ਬਾਅਦ ਪਾਰਟੀ 'ਚ ਹੁਣ ਬਗਾਵਤ ਸ਼ੁਰੂ ਹੋ ਗਈ ਹੈ। ਵਿਪੁਲ ਗੋਇਲ ਨੂੰ ਟਿਕਟ ਨਾ ਦੇਣ 'ਤੇ ਹੁਣ ਉਨ੍ਹਾਂ ਦੇ ਸਮਰੱਖਕ ਭੜਕ ਗਏ ਹਨ, ਜਿਸ ਕਾਰਨ ਵਿਪੁਲ ਗੋਇਲ ਦੇ ਸਮਰਥਕ ਅੱਜ ਸੈਕਟਰ-16 'ਚ ਭੁੱਖ ਹੜਤਾਲ 'ਤੇ ਬੈਠ ਗਏ ਹਨ। ਸਮਰਥਕ ਵਿਪੁਲ ਗੋਇਲ ਨੂੰ ਟਿਕਟ ਦੇਣ ਦੀ ਮੰਗ 'ਤੇ ਅੜੇ ਹੋਏ ਹਨ।
ਦੱਸ ਦੇਈਏ ਕਿ ਉਦਯੋਗ ਅਤੇ ਵਾਤਾਵਰਨ ਮੰਤਰੀ ਵਿਪੁਲ ਗੋਇਲ ਪਿਛਲੀ ਵਾਰ ਕਾਫੀ ਅੰਤਰ ਨਾਲ ਜਿੱਤੇ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਹਿਰ ਨਾਲ ਜੁੜੀਆਂ ਸਭ ਤੋਂ ਖਾਸ ਚਰਚਾ ਕੇਂਦਰੀ ਰਾਜਮੰਤਰੀ ਕ੍ਰਿਸ਼ਣਪਾਲ ਗੁਰਜਰ ਨਾਲ ਚੱਲ ਰਹੇ ਵਿਪੁਲ ਗੋਇਲ ਦੀ ਤਕਰਾਰ ਦੀ ਵੀ ਹੈ। ਜ਼ਿਕਰਯੋਗ ਹੈ ਕਿ ਗੋਇਲ ਪਹਿਲਾਂ ਕ੍ਰਿਸ਼ਣਪਾਲ ਦਾ ਚੋਣ ਪ੍ਰਬੰਧਨ ਕਰਦੇ ਸੀ ਪਰ 2014 'ਚ ਗੁਰਜਰ ਨੇ ਉਨ੍ਹਾਂ ਨੂੰ ਫਰੀਦਾਬਾਦ ਵਿਧਾਨ ਸਭਾ ਸੀਟ ਤੋਂ ਟਿਕਟ ਦਿਵਾ ਦਿੱਤੀ, ਜਿਸ ਕਾਰਨ ਉਹ ਜਿੱਤ ਕੇ ਮੰਤਰੀ ਵੀ ਬਣ ਗਏ।
ਅੱਤਵਾਦ ਦੇ ਵਿੱਤ ਪੋਸ਼ਣ ਲਈ ਕਾਲੀ ਸੂਚੀ 'ਚ ਜਾ ਸਕਦਾ ਹੈ ਪਾਕਿਸਤਾਨ : ਰਾਜਨਾਥ
NEXT STORY