ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿੰਦਬਰਮ ਦੇ ਬੇਟੇ ਕਾਰਤੀ ਚਿੰਦਬਰਮ ਨੂੰ ਕੈਂਬ੍ਰਿਜ ਯੂਨੀਵਰਸਿਟੀ 'ਚ ਆਪਣੀ ਧੀ ਦਾ ਦਾਖਲਾ ਕਰਵਾਉਣ ਲਈ ਬ੍ਰਿਟੇਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕਾਰਤੀ ਚਿੰਦਰਬਰਮ ਨੇ 10 ਦਸੰਬਰ ਨੂੰ ਵਾਪਸ ਪਰਤਣ ਦਾ ਭਰੋਸਾ ਦਿੰਦੇ ਹੋਏ ਅਦਾਲਤ ਤੋਂ 2 ਦਸੰਬਰ ਨੂੰ ਕੈਂਬ੍ਰਿਜ ਜਾਣ ਦੀ ਇਜਾਜ਼ਤ ਮੰਗੀ ਸੀ। ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਠਕ ਨੇ ਕਾਰਤੀ ਚਿੰਦਰਬਰਮ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੰਦੇ ਹੋਏ ਕਿਹਾ ਕਿ ਜੇਕਰ ਉਹ 10 ਦਸੰਬਰ ਨੂੰ ਨਹੀਂ ਪਰਤੇ ਤਾਂ ਇਸ ਅਦਾਲਤ ਦਾ ਅਪਮਾਨ ਮੰਨਿਆ ਜਾਵੇਗਾ। ਅਦਾਲਤ ਦਾ ਇਹ ਹੁਕਮ ਕਾਰਤੀ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੇ ਜਾਣ ਦੀ ਸਥਿਤੀ 'ਚ ਕੇਂਦਰੀ ਜਾਂਚ ਬਿਉਰੋ ਵਲੋਂ ਕੁੱਝ ਸ਼ਰਤਾਂ ਲਗਾਉਣ ਤੋਂ ਬਾਅਦ ਆਇਆ ਹੈ।
ਤਰਾਲ 'ਚ 42RR ਤੇ SOG ਦੀ ਸਰਚ ਪਾਰਟੀ 'ਤੇ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ , 1 ਅੱਤਵਾਦੀ ਢੇਰ
NEXT STORY