ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 2013 ਦੇ ਜਬਰ ਜ਼ਿਨਾਹ ਮਾਮਲੇ 'ਚ ਜੇਲ੍ਹ 'ਚ ਬੰਦ ਆਸਾਰਾਮ ਨੂੰ ਮੈਡੀਕਲ ਆਧਾਰ 'ਤੇ 31 ਮਾਰਚ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਵਿਸ਼ੇਸ਼ ਰੂਪ ਨਾਲ, ਜੱਜ ਐੱਮ.ਐੱਮ. ਸੁੰਦਰੇਸ਼ ਅਤੇ ਰਾਜੇਸ਼ ਬਿੰਦਲ ਦੀ ਬੈਂਚ ਨੇ ਆਸਾਰਾਮ ਨੂੰ ਰਿਹਾਈ ਤੋਂ ਬਾਅਦ ਆਪਣੇ ਪੈਰੋਕਾਰਾਂ ਨੂੰ ਨਹੀਂ ਮਿਲਣ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ 86 ਸਾਲਾ ਆਸਾਰਾਮ ਦਿਲ ਦੇ ਰੋਗ ਤੋਂ ਇਲਾਵਾ ਵੱਖ-ਵੱਖ ਉਮਰ ਸੰਬੰਧੀ ਸਿਹਤ ਸਥਿਤੀਆਂ ਨਾਲ ਪੀੜਤ ਹੈ। ਸੁਪਰੀਮ ਕੋਰਟ ਨੇ ਗਾਂਧੀਨਗਰ ਦੀ ਇਕ ਅਦਾਲਤ ਵਲੋਂ 2023 'ਚ ਸੁਣਵਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਆਸਾਰਾਮ ਦੀ ਪਟੀਸ਼ਨ 'ਤੇ ਗੁਜਰਾਤ ਸਰਕਾਰ ਤੋਂ ਜਵਾਬ ਮੰਗਿਆ ਸੀ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਿਰਫ਼ ਮੈਡੀਕਲ ਆਧਾਰ 'ਤੇ ਇਸ ਮੁੱਦੇ ਦੀ ਜਾਂਚ ਕਰੇਗੀ। ਗੁਜਰਾਤ ਹਾਈ ਕੋਰਟ ਨੇ 29 ਅਗਸਤ 2024 ਨੂੰ ਆਸਾਰਾਮ ਦੀ ਸਜ਼ਾ ਮੁਅੱਤਲ ਕਰਨ ਦੀ ਅਪੀਲ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਰਾਹਤ ਦੇਣ ਦਾ ਕੋਈ ਮਾਮਲਾ ਨਹੀਂ ਬਣਦਾ ਹੈ। ਹੇਠਲੀ ਅਦਾਲਤ ਨੇ 2013 ਦੇ ਇਕ ਮਾਮਲੇ 'ਚ ਆਸਾਰਾਮ ਨੂੰ ਜਨਵਰੀ 2023 'ਚ ਦੋਸ਼ੀ ਠਹਿਰਾਇਆ ਸੀ। ਇਹ ਮਾਮਲਾ ਇਕ ਔਰਤ ਨੇ ਦਰਜ ਕਰਵਾਇਆ ਸੀ, ਜੋ ਅਪਰਾਧ ਦੇ ਸਮੇਂ ਗਾਂਧੀਨਗਰ ਦੇ ਨੇੜੇ ਉਸ ਦੇ ਆਸ਼ਰਮ 'ਚ ਰਹਿੰਦੀ ਸੀ। ਆਸਾਰਾਮ ਮੌਜੂਦਾ ਸਮੇਂ ਜਬਰ ਜ਼ਿਨਾਹ ਦੇ ਇਕ ਹੋਰ ਮਾਮਲੇ 'ਚ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਬੰਦ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਦੀ ਸੁਰੱਖਿਆ 'ਚ ਵੱਡੀ ਕੁਤਾਹੀ: ਵਿਅਕਤੀ ਦੀ ਹਰਕਤ ਦੇਖ ਪੈ ਗਿਆ ਰੌਲਾ, ਪੁਲਸ ਨੇ ਤੁਰੰਤ ਕੀਤਾ ਗ੍ਰਿਫ਼ਤਾਰ
NEXT STORY