ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ 'ਤੇ ਰੋਕ ਲਗਾਉਣ ਦੇ ਇਰਾਦੇ ਨਾਲ ਕਾਲੀ ਪੂਜਾ ਮੌਕੇ ਪੱਛਮੀ ਬੰਗਾਲ 'ਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੇ ਕਲਕੱਤਾ ਹਾਈ ਕੋਰਟ ਦੇ ਆਦੇਸ਼ 'ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜੀਵਨ ਬਚਾਉਣਾ ਵੱਧ ਮਹੱਤਵਪੂਰਨ ਹੈ। ਜੱਜ ਧਨੰਜਯ ਵਾਈ ਚੰਦਰਚੂੜ ਅਤੇ ਜੱਜ ਇੰਦਰਾ ਬੈਨਰਜੀ ਦੀ ਬੈਂਚ ਨੇ ਕਿਹਾ ਕਿ ਤਿਉਹਾਰ ਮਹੱਤਵਪੂਰਨ ਹਨ ਪਰ ਇਸ ਸਮੇਂ ਮਹਾਮਾਰੀ ਦੇ ਦੌਰ 'ਚ 'ਜੀਵਨ ਹੀ ਖਤਰੇ' ਚ ਹੈ। ਸੁਪਰੀਮ ਕੋਰਟ ਹਵਾ ਪ੍ਰਦੂਸ਼ਣ ਕਾਰਨ ਕਾਲੀ ਪੂਜਾ ਅਤੇ ਛਠ ਪੂਜਾ ਸਮੇਤ ਆਉਣ ਵਾਲੇ ਤਿਉਹਾਰਾਂ ਦੇ ਮੌਕਿਆਂ 'ਤੇ ਪਟਾਕਿਆਂ ਦੀ ਵਰਤੋਂ ਅਤੇ ਉਨ੍ਹਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੇ ਕਲਕੱਤਾ ਹਾਈ ਕੋਰਟ ਦੇ 5 ਨਵੰਬਰ ਦੇ ਫੈਸਲੇ ਵਿਰੁੱਧ ਗੌਤਮ ਰਾਏ ਅਤੇ ਬੜਾਬਜ਼ਾਰ ਫਾਇਰਵਰਕਰਜ਼ ਡੀਲਰਜ਼ ਐਸੋਸੀਏਸ਼ਨ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ। ਕਾਲੀ ਪੂਜਾ ਦਾ ਤਿਉਹਾਰ ਸ਼ਨੀਵਾਰ ਨੂੰ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਬੈਂਚ ਨੇ ਕਿਹਾ,''ਅਸੀਂ ਸਾਰੇ ਇਸ ਸਥਿਤੀ 'ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਾਂ ਅਤੇ ਸਾਡੇ ਸਾਰਿਆਂ ਦੇ ਘਰਾਂ 'ਚ ਬਜ਼ੁਰਗ ਹਨ। ਇਸ ਸਮੇਂ ਅਸੀਂ ਅਜਿਹੀ ਸਥਿਤੀ 'ਚ ਹਾਂ, ਜਿੱਥੇ ਜ਼ਿੰਦਗੀ ਬਚਾਉਣਾ ਵੱਧ ਮਹੱਤਵਪੂਰਨ ਹੈ ਅਤੇ ਹਾਈ ਕੋਰਟ ਜਾਣਦਾ ਹੈ ਕਿ ਉੱਥੇ ਕਿਸ ਚੀਜ਼ ਦੀ ਜ਼ਰੂਰਤ ਹੈ।'' ਬੈਂਚ ਨੇ ਕਿਹਾ ਕਿ ਹਾਈ ਕੋਰਟ ਨੇ ਨਾਗਰਿਕਾਂ, ਵਿਸ਼ੇਸ਼ ਕਰ ਕੇ ਸੀਨੀਅਰ ਨਾਗਰਿਕਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਹੈ ਜੋ ਸ਼ਾਇਦ ਬੀਮਾਰ ਹੋਣ। ਹਾਈ ਕੋਰਟ ਨੇ ਛਠ ਅਤੇ ਕਾਰਤਿਕ ਪੂਜਾ ਦੌਰਾਨ ਵੀ ਪਟਾਕਿਆਂ 'ਤੇ ਪਾਬੰਦੀ ਲੱਗੀ ਰਹਿਣ ਦਾ ਨਿਰਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਪੰਡਾਲ 'ਚ ਪ੍ਰਵੇਸ਼ ਬਾਰੇ ਦੁਰਗਾ ਪੂਜਾ ਦੌਰਾਨ ਨਿਆਇਕ ਆਦੇਸ਼ਾਂ 'ਚ ਦਿੱਤੇ ਗਏ ਦਿਸ਼ਾ-ਨਿਰਦੇਸ਼ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਪੁਲਸ ਨੂੰ ਇਹ ਯਕੀਨੀ ਕਰਨ ਲਈ ਕਿਹਾ ਸੀ ਕਿ ਹੋਰ ਤਿਉਹਾਰਾਂ 'ਤੇ ਵੀ ਇਨ੍ਹਾਂ ਮਾਪਦੰਡਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਅਦਾਲਤ ਨੇ ਵਿਸਰਜਨ ਦੌਰਾਨ ਜਲੂਸ ਕੱਢਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਕਾਲੀ ਪੂਜਾ ਦੇ 300 ਵਰਗ ਮੀਟਰ ਦੇ ਪੰਡਾਲਾਂ 'ਚ 15 ਵਿਅਕਤੀਆਂ ਅਤੇ ਇਸ ਤੋਂ ਵੱਡੇ ਪੰਡਾਲ 'ਚ 45 ਵਿਅਕਤੀਆਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ
ਭਾਰਤ 'ਚ ਕੋਵਿਡ-19 ਦੇ ਮਾਮਲੇ 86 ਲੱਖ ਦੇ ਪਾਰ, ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 92.79 ਫੀਸਦੀ ਹੋਈ
NEXT STORY