ਨਵੀਂ ਦਿੱਲੀ (ਵਾਰਤਾ) - ਰਾਸ਼ਟਰਵਿਆਪੀ ਲਾਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਖਿਲਾਫ ਭੱਦੀ ਟਿੱਪਣੀ ਕਰਣ ਦੇ ਮਾਮਲੇ 'ਚ ਅਮਰੋਹਾ ਪੁਲਸ ਵੱਲੋ ਗ੍ਰਿਫਤਾਰ ਕੀਤੇ ਗਏ ਕਾਂਗਰਸ ਨੇਤਾ ਸਚਿਨ ਚੌਧਰੀ ਦਾ ਮਾਮਲਾ ਬੁੱਧਵਾਰ ਨੂੰ ਸੁਪਰੀਮ ਕੋਰਟ ਪਹੁੰਚ ਗਿਆ, ਜਿਸ 'ਤੇ ਕੱਲ ਵੀਰਵਾਰ ਨੂੰ ਸੁਣਵਾਈ ਹੋਵੇਗੀ। ਸਚਿਨ ਚੌਧਰੀ ਦੇ ਦੋ ਸਾਲ ਦੇ ਪੁੱਤਰ ਵੀਰ ਚੌਧਰੀ ਵਲੋਂ ਦਰਜ ਮੰਗ 'ਚ ਕਾਂਗਰਸ ਨੇਤਾ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ। ਪੁਲਸ ਨੇ ਸਚਿਨ ਚੌਧਰੀ ਖਿਲਾਫ ਦੇਸ਼ਧ੍ਰੋਹ ਦੇ ਤਹਿਤ ਮੁਕੱਦਮਾ ਦਰਜ ਕਰ 11 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਸਚਿਨ ਚੌਧਰੀ ਮੁਰਾਦਾਬਾਦ ਜੇਲ 'ਚ ਹੈ।
ਫੌਜ ਦੇ ਬਜਟ 'ਤੇ ਕੋਰੋਨਾ ਦਾ ਹਮਲਾ, 20 ਤੋਂ 40 ਫੀਸਦੀ ਤੱਕ ਕਟੌਤੀ ਦੀ ਸ਼ੁਰੂਆਤ
NEXT STORY