ਇੰਫਾਲ- ਸੁਪਰੀਮ ਕੋਰਟ ਦੇ ਜੱਜ ਜਸਟਿਸ ਬੀ. ਆਰ. ਗਵਈ ਨੇ ਸ਼ਨੀਵਾਰ ਨੂੰ ਉਮੀਦ ਪ੍ਰਗਟਾਈ ਕਿ ਨਸਲੀ ਟਕਰਾਅ ਤੋਂ ਪ੍ਰਭਾਵਿਤ ਮਣੀਪੁਰ ਵਿਚ ‘ਮੌਜੂਦਾ ਮੁਸ਼ਕਲ ਦੌਰ’ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਪਾਲਿਕਾ ਦੇ ਸਹਿਯੋਗ ਨਾਲ ਜਲਦੀ ਹੀ ਖਤਮ ਹੋ ਜਾਵੇਗਾ ਅਤੇ ਸੂਬਾ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਖੁਸ਼ਹਾਲ ਹੋਵੇਗਾ। ਜਸਟਿਸ ਗਵਈ ਦੇ ਸੁਪਰੀਮ ਕੋਰਟ ਦੇ ਜਸਟਿਸ ਵਿਕਰਮ ਨਾਥ, ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਨਾਲ ਚੁਰਾਚਾਂਦਪੁਰ ਜ਼ਿਲੇ ਵਿਚ ਇਕ ਰਾਹਤ ਕੈਂਪ ਦਾ ਦੌਰਾ ਕੀਤਾ ਅਤੇ ਉਜਾੜੇ ਦੇ ਸ਼ਿਕਾਰ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਵਫ਼ਦ ਨੇ ਜ਼ਿਲੇ ਦੇ ਲਮਕਾ ਸਥਿਤ ਮਿੰਨੀ ਸਕੱਤਰੇਤ ਤੋਂ ਇਕ ਕਾਨੂੰਨੀ ਸੇਵਾ ਕੈਂਪ ਅਤੇ ਇਕ ਮੈਡੀਕਲ ਕੈਂਪ ਦਾ ਵੀ ਆਨਲਾਈਨ ਉਦਘਾਟਨ ਕੀਤਾ। ਮਣੀਪੁਰ ਹਾਈ ਕੋਰਟ ਦੇ ਮੁੱਖ ਜੱਜ ਡੀ. ਕ੍ਰਿਸ਼ਨਕੁਮਾਰ ਅਤੇ ਜਸਟਿਸ ਗੋਲਮੇਈ ਗੈਫੁਲਸ਼ਿਲੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਗਵਈ ਨੇ ਕਿਹਾ ਕਿ ਸਾਡਾ ਦੇਸ਼ ਵਿਭਿੰਨਤਾ ਵਿਚ ਏਕਤਾ ਦੀ ਇਕ ਸੱਚੀ ਉਦਾਹਰਣ ਹੈ। ਭਾਰਤ ਸਾਡਾ ਸਾਰਿਆਂ ਦਾ ਘਰ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਇਕ ਮਹੱਤਵਪੂਰਨ ਦਸਤਾਵੇਜ ਹੈ। ਜਦੋਂ ਅਸੀਂ ਆਪਣੇ ਦੇਸ਼ ਦੀ ਤੁਲਨਾ ਆਪਣੇ ਗੁਆਂਢੀ ਮੁਲਕਾਂ ਨਾਲ ਕਰਾਂਗੇ, ਤਾਂ ਸਾਨੂੰ ਮਹਿਸੂਸ ਹੋਵੇਗਾ ਕਿ ਸਾਡੇ ਸੰਵਿਧਾਨ ਨੇ ਸਾਨੂੰ ਮਜਬੂਤ ਅਤੇ ਇਕਜੁੱਟ ਰੱਖਿਆ ਹੈ। ਸੰਵਿਧਾਨ ’ਤੇ ਭਰੋਸਾ ਰੱਖੋ...ਇਕ ਦਿਨ ਮਣੀਪੁਰ ਵਿਚ ਪੂਰੀ ਤਰ੍ਹਾਂ ਸ਼ਾਂਤੀ ਪਰਤੇਗੀ ਅਤੇ ਸੂਬਾ ਪੂਰੇ ਦੇਸ਼ ਵਾਂਗ ਖੁਸ਼ਹਾਲ ਹੋਵੇਗਾ। ਜਸਟਿਸ ਗਵਈ ਨੇ ਸੂਬੇ ਦੇ ਲੋਕਾਂ ਤੋਂ ਸ਼ਾਂਤੀ ਅਤੇ ਆਮ ਹਾਲਾਤ ਬਹਾਲ ਕਰਨ ਦੀ ਅਪੀਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TB ਮੁਕਤ ਭਾਰਤ ਜਾਗਰੂਕਤਾ ਮੁਹਿੰਮ ਤਹਿਤ ਖੇਡਿਆ ਗਿਆ ਨੇਤਾ-11 VS ਅਭਿਨੇਤਾ-11 ਫ੍ਰੈਂਡਲੀ ਕ੍ਰਿਕਟ ਮੈਚ
NEXT STORY