ਦੇਵਬੰਦ (ਸੇਠੀ) – ਦਾਰੂਲ-ਉਲੂਮ ਦੇਵਬੰਦ ਦੇ ਮੋਹਤਮੀਮ ਮੁਫਤੀ ਅਬੁਲ ਕਾਸਿਮ ਨੋਮਾਨੀ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ’ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਹੈਰਾਨੀਜਨਕ ਅਤੇ ਸਮਝ ਤੋਂ ਪਰ੍ਹੇ ਕਰਾਰ ਦਿੱਤਾ ਹੈ। ਉਨ੍ਹਾਂ ਵੀਰਵਾਰ ਕਿਹਾ ਕਿ ਬਾਬਰੀ ਮਸਜਿਦ ਦੇ ਹੱਕ ਵਿਚ ਇੰਨੇ ਸਬੂਤ ਹੋਣ ਦੇ ਬਾਵਜੂਦ ਸਮਝ ਨਹੀਂ ਆ ਰਿਹਾ ਕਿ ਉਕਤ ਫੈਸਲਾ ਕਿਵੇਂ ਆ ਗਿਆ ਹੈ। ਫਿਰ ਵੀ ਦੇਸ਼ ਵਿਚ ਅਮਨ-ਸ਼ਾਂਤੀ ਬਣਾਈ ਰੱਖੇ ਜਾਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਮੁਕੱਦਮਾ ਵਾਦ-ਵਿਵਾਦ ਵਾਲੀ ਜ਼ਮੀਨ ’ਤੇ ਮਾਲਿਕਾਨਾ ਹੱਕ ਦਾ ਸੀ। ਅਦਾਲਤ ਨੇ ਇਹ ਗੱਲ ਸਪੱਸ਼ਟ ਨਹੀਂ ਕੀਤੀ ਕਿ ਜ਼ਮੀਨ ਦਾ ਮਾਲਿਕ ਕੌਣ ਹੈ। ਅਯੁੱਧਿਆ ਮਾਮਲੇ ਵਿਚ ਜਿਹੜਾ ਫੈਸਲਾ ਆਇਆ ਹੈ, ਉਸ ਨੂੰ ਪ੍ਰਵਾਨ ਕੀਤਾ ਜਾਏ ਜਾਂ ਨਹੀਂ, ਸਬੰਧੀ ਫੈਸਲਾ ਕੇਸ ਦੀਆਂ ਧਿਰਾਂ ਕਰਨਗੀਆਂ। ਉਨ੍ਹਾਂ ਵੱਲੋਂ ਹੀ ਇਹ ਤੈਅ ਕੀਤਾ ਜਾਏਗਾ ਕਿ ਅੱਗੋਂ ਕਦਮ ਚੁੱਕਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਮਸਜਿਦ ਦਾ ਸਬੰਧ ਹੈ, ਸਾਡਾ ਹਮੇਸ਼ਾ ਤੋਂ ਇਹ ਹੀ ਰੁਖ਼ ਰਿਹਾ ਹੈ ਕਿ ਮਸਜਿਦ ਅੱਲ੍ਹਾ ਦੀ ਮਲਕੀਅਤ ਹੈ। ਜਿਸ ਥਾਂ ਇਕ ਵਾਰ ਮਸਜਿਦ ਬਣ ਗਈ, ਉਹ ਕਿਆਮਤ ਤਕ ਮਸਜਿਦ ਹੀ ਰਹਿੰਦੀ ਹੈ। ਮਸਜਿਦ ਦੀ ਹੈਸੀਅਤ ਨੂੰ ਕਿਸੇ ਤਰ੍ਹਾਂ ਵੀ ਖਤਮ ਨਹੀਂ ਕੀਤਾ ਜਾ ਸਕਦਾ। ਮੁਫਤੀ ਅਬੁਲ ਕਾਸਿਮ ਨੇ ਕਿਹਾ ਕਿ ਅਸੀਂ ਇਹ ਅਪੀਲ ਕਰਦੇ ਹਾਂ ਕਿ ਅਮਨ ਹਰ ਹਾਲਤ ਵਿਚ ਕਾਇਮ ਰਹਿਣਾ ਚਾਹੀਦਾ ਹੈ। ਮੁਸਲਮਾਨਾਂ ਨੂੰ ਕੋਈ ਵੀ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ, ਜੋ ਵਿਵਾਦ ਦਾ ਕਾਰਣ ਬਣੇ।
ਅਯੁੱਧਿਆ ਮਾਮਲਾ : ਭਾਰਤ ਦੀ ਪਾਕਿ ਨੂੰ ਫਟਕਾਰ, 'ਇਹ ਸਾਡਾ ਅੰਦਰੂਨੀ ਮਾਮਲਾ'
NEXT STORY