ਪਟਨਾ — ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਪੁੱਤਰ ਉਤਕਰਸ਼ ਦੇ ਵਿਆਹ ਸਮਾਰੋਹ ਦੇ ਸਥਾਨ ਨੂੰ ਬਦਲ ਦਿੱਤਾ ਹੈ। ਉਪ ਮੁੱਖ ਮੰਤਰੀ ਦੇ ਸਕੱਤਰ ਸ਼ੈਲੇਂਦਰ ਕੁਮਾਰ ਓਝਾ ਨੇ ਅੱਜ ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਦੱਸਿਆ ਕਿ ਕੁਝ ਨੇਤਾਵਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਅਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੇ ਪੁੱਤਰ ਉਤਕਰਸ਼-ਯਾਮਿਨੀ ਦੇ ਵਿਆਹ ਸਮਾਰੋਹ ਦੇ ਸਥਾਨ ਵਿਚ ਤਬਦੀਲੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਵਿਆਹ ਸਮਾਰੋਹ ਆਗਾਮੀ 3 ਦਸੰਬਰ ਨੂੰ ਦੁਪਹਿਰ ਬਾਅਦ 3 ਵਜੇ ਤੋਂ 5 ਵਜੇ ਰਾਜਿੰਦਰ ਨਗਰ ਸਥਿਤ ਸ਼ਾਖਾ ਮੈਦਾਨ ਵਿਚ ਹੋਣਾ ਤੈਅ ਸੀ, ਜਿਸ ਨੂੰ ਹੁਣ ਤਬਦੀਲ ਕਰ ਕੇ ਪਟਨਾ ਏਅਰਪੋਰਟ ਦੇ ਨੇੜੇ ਵੈਟਰਨਰੀ ਕਾਲਜ ਦਾ ਮੈਦਾਨ ਕਰ ਦਿੱਤਾ ਗਿਆ ਹੈ। ਸ਼ੈਲੇਂਦਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਆਹ ਸਮਾਰੋਹ ਉਪ ਮੁੱਖ ਮੰਤਰੀ ਦੇ ਨਾਤੇ ਸੁਸ਼ੀਲ ਕੁਮਾਰ ਮੋਦੀ ਨੂੰ ਅਲਾਟ 5, ਦੇਸ਼ਰਤਨ ਮਾਰਗ ਸਥਿਤ ਨਿਵਾਸ ਵਿਚ ਕਰਨ ਦਾ ਵਿਚਾਰ ਕੀਤਾ ਗਿਆ ਸੀ।
ਕੁਪੋਸ਼ਣ ਨੂੰ ਰੋਕਣ ਸਬੰਧੀ ਚੁੱਕੇ ਕਦਮਾਂ ਦੇ ਨਤੀਜੇ 2022 ਤਕ ਚਾਹੀਦੇ ਨੇ ਦਿਸਣੇ-ਮੋਦੀ
NEXT STORY