ਪਟਨਾ— ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੇ ਬੇਟੇ ਦੇ ਵਿਆਹ 'ਚ ਮਿਲੇ ਤੋਹਫਿਆਂ ਨੂੰ ਸਮਾਜਿਕ ਸੰਸਥਾ 'ਦਧੀਚੀ ਦੇਹਦਾਨ ਕਮੇਟੀ' ਨੂੰ ਦਾਨ ਕਰ ਦਿੱਤਾ ਹੈ। ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਵੱਲੋਂ ਦਿੱਤੇ ਗਏ ਲਿਫਾਫੇ ਨੂੰ ਵੀ ਕਮੇਟੀ ਨੂੰ ਦਾਨ ਕਰ ਦਿੱਤਾ ਹੈ।
ਉਪ-ਮੁੱਖਮੰਤਰੀ ਦੇ ਬੇਟੇ ਦਾ ਵਿਆਹ 3 ਦਸੰਬਰ ਨੂੰ ਰੀਤੀ-ਰਿਵਾਜ਼ਾਂ ਨਾਲ ਸੰਪੰਨ ਹੋਇਆ। ਸੁਸ਼ੀਲ ਮੋਦੀ ਨੇ ਆਪਣੇ ਬੇਟੇ ਦੇ ਵਿਆਹ 'ਚ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਈ ਵੀ ਤੋਹਫਾ ਲੈ ਕੇ ਨਾ ਆਉਣ। ਇਸ ਦੇ ਬਾਵਜੂਦ ਵੀ ਕੁਝ ਲੋਕ ਤੋਹਫਿਆਂ ਨਾਲ ਵਿਆਹ 'ਚ ਪੁੱਜੇ।
ਸੁਸ਼ੀਲ ਮੋਦੀ ਨੇ ਆਪਣੇ ਬੇਟੇ ਦੇ ਵਿਆਹ 'ਚ 'ਦਾਜ ਮੁਕਤ ਵਿਆਹ ਕਰਵਾਉਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਲੜਕੇ-ਲੜਕੀਆਂ ਤੋਂ ਦਾਜ ਮੁਕਤ ਅਤੇ ਸਾਦਗੀ ਨਾਲ ਵਿਆਹ ਕਰਨ ਦੀ ਅਪੀਲ ਕੀਤੀ ਹੈ।
ਸ਼ਰਦ-ਅਲੀ ਨੇ ਰਾਜਸਭਾ ਦੀ ਮੈਂਬਰਤਾ ਰੱਦ ਹੋਣ 'ਤੇ SC ਜਾਣ ਦਾ ਲਿਆ ਫੈਸਲਾ
NEXT STORY