ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਬਵਾਨਾ ਇਲਾਕੇ 'ਚ ਪ੍ਰੇਮਿਕਾ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਨੌਜਵਾਨ 'ਤੇ ਤੇਲ ਛਿੜਕ ਕੇ ਅੱਗ ਲਗਾਉਣ ਦੀ ਘਟਨਾ ਨੂੰ ਪੁਲਸ ਸ਼ੱਕੀ ਮੰਨ ਰਹੀ ਹੈ। ਰੋਹਿਣੀ ਜ਼ਿਲੇ ਦੇ ਪੁਲਸ ਕਮਿਸ਼ਨਰ ਰਿਸ਼ੀਪਾਲ ਨੇ ਕਿਹਾ ਕਿ 23 ਨਵੰਬਰ ਦੀ ਸਵੇਰ 11 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਨਾਂਗਲੋਈ ਵਾਸੀ ਦਿਲੀਪ ਮੰਡਲ (19) ਨੂੰ ਝੁਲਸੀ ਹਾਲਤ 'ਚ ਐੱਮ.ਵੀ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨੌਜਵਾਨ ਦੀ ਸਿਹਤ ਵਿਗੜਨ 'ਤੇ ਉਸ ਨੂੰ ਲੋਕਨਾਇਕ ਹਸਪਤਾਲ ਲਿਜਾਇਆ ਗਿਆ। ਵਿਦਿਆਰਥੀ ਨੇ ਦੋਸ਼ ਲਗਾਇਆ ਕਿ ਬਾਈਕ ਸਵਾਰ ਤਿੰਨ ਨੌਜਵਾਨ ਉਸ ਦੀ ਕਥਿਤ ਪ੍ਰੇਮਿਕਾ ਨਾਲ ਬਦਸਲੂਕੀ ਕਰ ਰਹੇ ਸਨ, ਜਿਸ ਦਾ ਵਿਰੋਧ ਕਰਨ 'ਤੇ ਦੋਸ਼ੀਆਂ ਨੇ ਉਸ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਸ਼੍ਰੀ ਰਿਸ਼ੀਪਾਲ ਨੇ ਕਿਹਾ ਕਿ ਨੌਜਵਾਨ ਅਤੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ।
ਜਾਂਚ ਦੌਰਾਨ ਪੁਲਸ ਨੂੰ ਜੋ ਸਬੂਤ ਮਿਲੇ ਹਨ, ਉਸ ਤੋਂ ਵਿਦਿਆਰਥੀਆਂ ਦੇ ਦਾਅਵਿਆਂ 'ਤੇ ਸ਼ੱਕ ਡੂੰਘਾ ਹੋ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪੁਲਸ ਵਿਦਿਆਰਥੀਆਂ ਦੇ ਬਿਆਨ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰੇ ਜਾਂਚ ਕਰ ਰਹੀ ਹੈ। ਦਿਲੀਪ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ ਪ੍ਰੇਮਿਕਾ ਨਾਲ ਬਵਾਨਾ ਦੇ ਸ਼੍ਰੀਕ੍ਰਿਸ਼ਨ ਗਊਸ਼ਾਲਾ ਕੋਲ ਘੁੰਮਣ ਗਿਆ ਸੀ। ਇਸੇ ਦੌਰਾਨ ਇਕ ਬਾਈਕ 'ਤੇ ਤਿੰਨ ਨੌਜਵਾਨ ਆਏ ਅਤੇ ਉਸ ਦੀ ਪ੍ਰੇਮਿਕਾ ਨਾਲ ਬਦਸਲੂਕੀ ਕਰਨ ਲੱਗੇ। ਉਸ ਨੇ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਬਾਈਕ ਦੀ ਡਿੱਗੀ 'ਚੋਂ ਪੈਟਰੋਲ ਦੀ ਬੋਤਲ ਕੱਢ ਕੇ ਉਸ 'ਤੇ ਪਾ ਕੇ ਅੱਗ ਲਗਾ ਦਿੱਤੀ। ਉਹ ਖੁਦ ਨੂੰ ਬਚਾਉਣ ਲਈ ਦੌੜਨ ਲੱਗਾ। ਲੋਕਾਂ ਨੇ ਅੱਗ ਬੁਝਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਕਿਹਾ ਕਿ ਉੱਥੇ ਕੋਈ ਚਸ਼ਮਦੀਦ ਨਾ ਹੋਣ ਕਾਰਨ ਨੇੜੇ-ਤੇੜੇ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਲਈ ਜਾ ਰਹੀ ਹੈ ਤਾਂ ਕਿ ਇਸ ਦੀ ਗੁੱਥੀ ਨੂੰ ਸੁਲਝਾਇਆ ਜਾ ਸਕੇ।
ਇਕ ਤਰਫਾ ਪਿਆਰ ਕਾਰਨ ਲੜਕੇ ਨੇ ਲੜਕੀ ਦਾ ਕੀਤਾ ਕਤਲ
NEXT STORY