ਮੰਡੀ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਖੰਗਰ ਪਿੰਡ 'ਚ ਬੁੱਧਵਾਰ ਸ਼ਾਮ ਨੂੰ ਸਤਲੁਜ ਨਦੀ 'ਚ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਫਸੇ 2 ਬੱਚਿਆਂ ਨੂੰ ਸਥਾਨਕ ਪਿੰਡ ਵਾਸੀਆਂ ਅਤੇ ਐੱਨਟੀਪੀਸੀ ਦੀ ਕੋਲਡੈਮ ਪ੍ਰਾਜੈਕਟ ਦੇ ਅਧਿਕਾਰੀਆਂ ਦੀ ਤੁਰੰਤ ਕਾਰਵਾਈ ਕਰਦੇ ਹੋਏ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਤਿੰਨ ਬੱਚੇ ਕ੍ਰਿਸ਼ (8), ਉਸ ਦੀ ਭੈਣ ਮੰਨਤ (10) ਅਤੇ ਅਨੁਜ ਠਾਕੁਰ (12) ਬੁੱਧਵਾਰ ਸ਼ਾਮ ਨਦੀ ਦੇ ਕਿਨਾਰੇ ਖੇਡ ਰਹੇ ਸਨ, ਉਸੇ ਦੌਰਾਨ ਇਹ ਘਟਨਾ ਵਾਪਰੀ।
ਉਨ੍ਹਾਂ ਦੱਸਿਆ ਕਿ 800 ਮੈਗਾਵਾਟ ਉਤਪਾਦਨ ਸਮਰੱਥਾ ਵਾਲੀ ਕੋਲਡੈਮ ਪ੍ਰਾਜੈਕਟ ਨਾਲ ਬਿਜਲੀ ਦੇ ਉਤਪਾਦਨ ਦੇ ਮਕਸਦ ਨਾਲ ਸਾਇਰਨ ਵਜਾ ਕੇ ਪਾਣੀ ਛੱਡਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਸਤਲੁਜ ਨਦੀ 'ਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ। ਜਿਵੇਂ ਹੀ ਪਾਣੀ ਦਾ ਪੱਧਰ ਵਧਣ ਲੱਗਾ, ਕ੍ਰਿਸ਼ ਅਤੇ ਅਨੁਜ ਨਦੀ 'ਚ ਇਕ ਵੱਡੇ ਪੱਥਰ 'ਤੇ ਬੈਠ ਗਏ, ਜਦੋਂ ਕਿ ਮੰਨਤੇ ਪਾਣੀ ਤੋਂ ਬਾਹਰ ਆਉਣ 'ਚ ਕਾਮਯਾਬ ਰਹੀ। ਮੰਨਤ ਨੇ ਰੌਲਾ ਪਾਇਆ ਅਤੇ ਵੱਡੀ ਗਿਣਤੀ 'ਚ ਲੋਕ ਨਦੀ ਦੇ ਦੋਵਾਂ ਪਾਸੇ ਇਕੱਠੇ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਲੋਅਰ ਭਟੇੜ ਪੰਚਾਇਤ ਦੀ ਵਾਰਡ ਮੈਂਬਰ ਅੰਜਨਾ ਕੁਮਾਰੀ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਅਤੇ ਉਨ੍ਹਾਂ ਨੇ ਬੰਨ੍ਹ ਅਧਿਕਾਰੀਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਤੁਰੰਤ ਬੰਨ੍ਹ ਦੇ ਗੇਟ ਬੰਦ ਕਰ ਦਿੱਤੇ ਤਾਂ ਕਿ ਪਾਣੀ ਦਾ ਵਹਾਅ ਘੱਟ ਹੋ ਸਕੇ। ਜਦੋਂ ਪਾਣੀ ਦਾ ਪੱਧਰ ਘੱਟ ਹੋਇਆ ਤਾਂ ਹੇਠਲੀ ਭਟੇੜ ਪਿੰਡ ਵਾਸੀ ਰਾਜੇਂਦਰ ਕੁਮਾਰ (55) ਰੱਸੀਆਂ ਦੇ ਸਹਾਰੇ ਬੱਚਿਆਂ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਜੰਗਬੰਦੀ ਦੌਰਾਨ ਬਾਰਡਰ ਏਰੀਏ 'ਚ ਇਕ ਵਾਰ ਫ਼ਿਰ ਮਿਲਿਆ ਡਰੋਨ
NEXT STORY