ਹਰਿਦੁਆਰ—ਹਰਿਦੁਆਰ 'ਚ ਗੰਗਾ ਦੀ ਰੱਖਿਆ ਲਈ ਭੁੱਖ ਹੜਤਾਲ 'ਤੇ ਬੈਠੇ ਸੁਆਮੀ ਗਿਆਨ ਸਵਰੂਪ ਸਾਨੰਦ ਦੀ ਵੀਰਵਾਰ ਨੂੰ ਰਿਸ਼ੀਕੇਸ਼ ਦੇ ਐੱਮਸ ਹਸਪਤਾਲ 'ਚ ਮੌਤ ਹੋ ਗਈ ਹੈ। ਭੁੱਖ ਹੜਤਾਲ ਦੇ 111ਵੇਂ ਦਿਨ ਬੁੱਧਵਾਰ ਨੂੰ ਪ੍ਰਸ਼ਾਸਨ ਨੇ ਸੁਆਮੀ ਸਾਨੰਦ ਨੂੰ ਭੁੱਖ ਹੜਤਾਲ ਵਾਲੇ ਸਥਾਨ ਤੋਂ ਚੁੱਕ ਕੇ ਹਸਪਤਾਲ 'ਚ ਭਰਤੀ ਕਰਵਾਇਆ ਸੀ।
ਜਾਣਕਾਰੀ ਮੁਤਾਬਕ ਧਰਮਨਗਰੀ ਹਰਿਦੁਆਰ ਦੇ ਮਾਤਰ ਸਦਨ 'ਚ ਪਿਛਲੇ 110 ਦਿਨਾਂ ਤੋਂ ਸੁਆਮੀ ਸਾਨੰਦ ਗੰਗਾ ਰੱਖਿਆ ਲਈ ਭੁੱਖ ਹੜਤਾਲ 'ਤੇ ਬੈਠੇ ਸਨ। ਸੁਆਮੀ ਨੇ ਬੁੱਧਵਾਰ ਸਵੇਰੇ ਤੋਂ ਪਾਣੀ ਦਾ ਵੀ ਤਿਆਗ ਕਰ ਦਿੱਤਾ ਸੀ। ਇਸ ਤੋਂ ਬਾਅਦ ਐੱਸ.ਡੀ.ਐੱਮ. ਦੀ ਅਗਵਾਈ 'ਚ ਪ੍ਰਸ਼ਾਸਨ ਨੇ ਭੁੱਖ ਹੜਤਾਲ ਦੇ 111ਵੇਂ ਦਿਨ ਬੁੱਧਵਾਰ ਨੂੰ ਸੁਆਮੀ ਸਾਨੰਦ ਨੂੰ ਚੁੱਕ ਕੇ ਰਿਸ਼ੀਕੇਸ਼ ਦੇ ਐੱਮਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਵੀਰਵਾਰ ਨੂੰ ਦਿਲ ਦੀ ਧੜਕਨ ਰੁੱਕਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਸੁਆਮੀ ਸਾਨੰਦ ਨੇ ਗੰਗਾ ਦੀ ਰੱਖਿਆ ਲਈ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਸੀ। ਸੁਆਮੀ ਦਾ ਕਹਿਣਾ ਸੀ ਕਿ ਉਹ ਗੰਗਾ ਦੀ ਰੱਖਿਆ ਲਈ ਕੇਂਦਰ ਵਲੋਂ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਸਮੇਤ ਮੰਤਰੀਆਂ ਅਤੇ ਮੁੱਖ ਮੰਤਰੀਆਂ ਨੂੰ ਕਈ ਵਾਰ ਪੱਤਰ ਲਿਖ ਚੁੱਕੇ ਹਨ। ਕੋਈ ਪ੍ਰਤੀਕਿਰਿਆ ਨਾ ਮਿਲਣ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਆਪਣੀ ਜਾਨ ਦਾ ਬਲੀਦਾਨ ਦੇਣ ਦਾ ਸੰਕਲਪ ਨਾਲ ਹੁਣ ਪਾਣੀ ਵੀ ਤਿਆਗਣ ਦਾ ਫੈਸਲਾ ਕੀਤਾ। ਸੁਆਮੀ ਨੇ ਕਿਹਾ ਸੀ ਕਿ ਉਹ ਗੰਗਾ 'ਚ ਵੱਡੇ ਬੰਨਾਂ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਹੈ। ਗੰਗਾ 'ਚ ਬਣਨ ਵਾਲੇ ਬੰਨ ਪ੍ਰਾਜੈਕਟਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਗੰਗਾ 'ਚ ਫੈਲ ਰਹੇ ਪ੍ਰਦੂਸ਼ਣ ਅਤੇ ਗੈਰ-ਕਾਨੂੰਨੀ ਖੁਦਾਈ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ।
ਕਸ਼ਮੀਰ 'ਚ ਅੱਤਵਾਦੀ ਮਨਾਨ ਦੀ ਮੌਤ 'ਤੇ ਸ਼ੁਰੂ ਹੋਈ ਸਿਆਸਤ
NEXT STORY