ਨਵੀਂ ਦਿੱਲੀ- ਅਮਰੀਕਾ ਤੋਂ ਭਾਰਤ ਲਿਆਂਦੇ ਗਏ 26/11 ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਇਸ ਸਮੇਂ ਰਾਸ਼ਟਰੀ ਜਾਂਚ ਏਜੰਸੀ (NIA) ਹੈੱਡਕੁਆਰਟਰ ਵਿਚ ਹਾਈ ਸਕਿਓਰਿਟੀ ਸੈੱਲ ਵਿਚ ਰੱਖਿਆ ਗਿਆ ਹੈ। ਇਸ ਸੈੱਲ ਵਿਚ ਰਾਣਾ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। NIA ਰਾਣਾ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਉਸ ਨੇ ਜਾਂਚ ਏਜੰਸੀ ਤੋਂ ਕੁਝ ਡਿਮਾਂਡਾਂ ਕੀਤੀਆਂ ਹਨ। ਸੂਤਰਾਂ ਮੁਤਾਬਕ ਰਾਣਾ ਨੇ ਅਧਿਕਾਰੀਆਂ ਤੋਂ ਨਾਨ-ਵੈੱਜ, ਕੁਰਾਨ ਅਤੇ ਪੈੱਨ-ਪੇਪਰ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਰਾਣਾ ਦੀ ਹਿਰਾਸਤ ਨੂੰ ਲੈ ਕੇ NIA ਹੈੱਡਕੁਆਰਟਰ ਬਾਹਰ ਵਧਾਈ ਗਈ ਸੁਰੱਖਿਆ
ਰਾਣਾ ਨੇ ਕੁਰਾਨ ਦੀ ਮੰਗ ਕੀਤੀ ਸੀ, ਜਿਸ ਨੂੰ NIA ਅਧਿਕਾਰੀਆਂ ਨੇ ਤੁਰੰਤ ਉਪਲੱਬਧ ਕਰਵਾ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਉਹ ਦਿਨ ਵਿਚ 5 ਵਾਰ ਨਮਾਜ਼ ਅਦਾ ਕਰਦਾ ਹੈ ਅਤੇ ਖ਼ੁਦ ਨੂੰ ਧਾਰਮਿਕ ਰੂਪ ਵਿਚ ਪੇਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਲਿਖਣ ਲਈ ਪੈੱਨ-ਪੇਪਰ ਵੀ ਮੰਗਿਆ ਹੈ, ਜੋ ਉਸ ਨੂੰ ਦੇ ਦਿੱਤਾ ਗਿਆ ਹੈ। ਹਾਲਾਂਕਿ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਉਹ ਪੈੱਨ ਦੀ ਵਰਤੋਂ ਖੁਦ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਅਨੁਚਿਤ ਕੰਮ ਲਈ ਨਾ ਕਰੇ।
ਇਹ ਵੀ ਪੜ੍ਹੋ- ਆਹ ਕੀ ਕਰ'ਤਾ ਮੁੰਡਿਆ ! ਸੂਟਕੇਸ 'ਚ ਪਾ ਕੇ ਪ੍ਰੇਮਿਕਾ ਨੂੰ ਲੈ ਗਿਆ ਹੋਸਟਲ, ਫ਼ਿਰ...
NIA ਅਧਿਕਾਰੀਆਂ ਨੇ ਨਾਨ-ਵੈੱਜ ਵਾਲੇ ਮਾਮਲੇ ਵਿਚ ਕੋਈ ਫ਼ੈਸਲਾ ਨਹੀਂ ਲਿਆ ਹੈ। ਰਾਣਾ ਜੋ ਵੀ ਡਿਮਾਂਡ ਕਰੇਗਾ, ਉਹ ਸਭ ਜਾਂਚ ਏਜੰਸੀ ਕੋਰਟ ਨੂੰ ਦੱਸੇਗੀ। ਜੇਕਰ ਕੋਰਟ ਤੋਂ ਇਸ ਦੀ ਮਨਜ਼ੂਰੀ ਮਿਲੇਗੀ ਤਾਂ ਰਾਣਾ ਨੂੰ ਉਸ ਦੀ ਮੰਗ ਦੇ ਹਿਸਾਬ ਨਾਲ ਚੀਜ਼ਾਂ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਮੁਤਾਬਕ ਰਾਣਾ ਨੂੰ ਕੋਈ ਵੀ. ਆਈ. ਪੀ. ਟ੍ਰੀਟਮੈਂਟ ਨਹੀਂ ਦਿੱਤਾ ਗਿਆ। ਉਸ ਨਾਲ ਕਿਸੇ ਵੀ ਹੋਰ ਗ੍ਰਿਫ਼ਤਾਰ ਵਿਅਕਤੀ ਵਰਗਾ ਹੀ ਵਤੀਰਾ ਕੀਤਾ ਜਾ ਰਿਹਾ ਹੈ। ਸਾਰੀਆਂ ਕਾਨੂੰਨੀ ਅਤੇ ਸਿਹਤ ਸਬੰਧੀ ਪ੍ਰਕਿਰਿਆਵਾਂ ਨਿਯਮਾਂ ਮੁਤਾਬਕ ਅਪਣਾਈਆਂ ਜਾ ਰਹੀਆਂ ਹਨ। ਰਾਣਾ ਦੀ ਹਰ 48 ਘੰਟੇ ਵਿਚ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਉਸ ਦੀ ਸਿਹਤ 'ਤੇ ਨਜ਼ਰ ਰੱਖੀ ਜਾ ਸਕੇ।
ਇਹ ਵੀ ਪੜ੍ਹੋ- ਹੱਥਾਂ 'ਤੇ ਮਹਿੰਦੀ, ਦਿਲ 'ਚ ਚਾਅ..., ਉਡੀਕਦੀ ਰਹਿ ਗਈ ਲਾੜੀ, ਨਹੀਂ ਆਈ ਬਾਰਾਤ, ਵਜ੍ਹਾ...
ਪ੍ਰਿੰਸੀਪਲ ਨੇ ਜਮਾਤ ਦੀਆਂ ਕੰਧਾਂ 'ਤੇ ਲਗਾਇਆ ਗੋਬਰ ਦਾ ਲੇਪ, ਕਿਹਾ- ਇਹ ਰਿਸਰਚ ਦਾ ਹਿੱਸਾ
NEXT STORY