ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੇ ਲਕਸ਼ਮੀਬਾਈ ਕਾਲਜ ਦੀ ਪ੍ਰਿੰਸੀਪਲ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਜਮਾਤ ਦੀਆਂ ਕੰਧਾਂ 'ਤੇ ਗੋਬਰ ਦਾ ਲੇਪ ਲਗਾਉਂਦੇ ਹੋਏ ਦਿੱਸ ਰਹੀ ਹੈ। ਪ੍ਰਿੰਸੀਪਲ ਪ੍ਰਤਿਊਸ਼ ਵਤਸਲਾ ਨੇ ਦੱਸਿਆ ਕਿ ਇਹ ਕੰਮ ਇਕ ਫੈਕਲਟੀ ਮੈਂਬਰ ਵਲੋਂ ਸ਼ੁਰੂ ਕੀਤੇ ਗਏ ਖੋਜ (ਰਿਸਰਚ) ਪ੍ਰਾਜੈਕਟ ਦਾ ਹਿੱਸਾ ਹੈ। ਉਨ੍ਹਾਂ ਨੇ ਖ਼ੁਦ ਹੀ ਕਾਲਜ ਦੇ ਅਧਿਆਪਕਾਂ ਨਾਲ ਇਹ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਦੱਸਿਆ ਗਿਆ ਕਿ ਜਮਾਤਾਂ ਨੂੰ ਠੰਡਾ ਰੱਖਣ ਲਈ ਦੇਸੀ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਨਾਂ ਹੈ ''ਰਵਾਇਤੀ ਭਾਰਤੀ ਗਿਆਨ ਦੀ ਵਰਤੋਂ ਕਰ ਕੇ ਥਰਮਲ ਤਣਾਅ ਕੰਟਰੋਲ ਦਾ ਅਧਿਐਨ।''
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਉਨ੍ਹਾਂ ਕਿਹਾ,''ਇਹ ਪ੍ਰਕਿਰਿਆ ਅਧੀਨ ਹੈ। ਮੈਂ ਇਕ ਹਫ਼ਤੇ ਬਾਅਦ ਪੂਰੇ ਸੋਧ ਦਾ ਵੇਰਵਾ ਸਾਂਝਾ ਕਰ ਸਕਾਂਗੀ। ਸੋਧ 'ਪੋਰਟਾ ਕੈਬਿਨ' 'ਚ ਕੀਤਾ ਜਾ ਰਿਹਾ ਹੈ। ਮੈਂ ਉਨ੍ਹਾਂ 'ਚੋਂ ਇਕ 'ਤੇ ਖ਼ੁਦ ਹੀ ਲੇਪ ਲਗਾਇਆ ਹੈ, ਕਿਉਂਕਿ ਕੁਦਰਤੀ ਮਿੱਟੀ ਨੂੰ ਛੂਹਣ 'ਚ ਕੋਈ ਨੁਕਸਾਨ ਨਹੀਂ ਹੁੰਦਾ। ਕੁਝ ਲੋਕ ਪੂਰੀ ਜਾਣਕਾਰੀ ਦੇ ਬਿਨਾਂ ਗਲਤ ਸੂਚਨਾ ਫੈਲਾ ਰਹੇ ਹਨ।'' ਵੀਡੀਓ 'ਚ ਵਤਸਲਾ ਕਾਲਜ ਕਰਮੀਆਂ ਦੀ ਮਦਦ ਨਾਲ ਕੰਧਾਂ 'ਤੇ ਗੋਬਰ ਦਾ ਲੇਪ ਲਗਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੰਦੇਸ਼ 'ਚ ਲਿਖਿਆ,''ਜਿਨ੍ਹਾਂ ਦੀਆਂ ਇੱਥੇ ਜਮਾਤਾਂ ਹਨ, ਉਨ੍ਹਾਂ ਨੂੰ ਜਲਦ ਹੀ ਇਹ ਕਮਰੇ ਨਵੇਂ ਰੂਪ 'ਚ ਮਿਲਣਗੇ। ਤੁਹਾਡੇ ਸਿੱਖਿਅਕ ਅਨੁਭਵ ਨੂੰ ਸੁਖਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਸਾਲ 1965 'ਚ ਸਥਾਪਤ ਅਤੇ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੇ ਨਾਂ 'ਤੇ ਬਣਿਆ ਇਹ ਕਾਲਜ ਅਸ਼ੋਕ ਵਿਹਾਰ 'ਚ ਸਥਿਤ ਹੈ ਅਤੇ ਦਿੱਲੀ ਸਰਕਾਰ ਦੇ ਅਧੀਨ ਸੰਚਾਲਿਤ ਹੁੰਦਾ ਹੈ। ਕਾਲਜ 'ਚ 5 ਬਲਾਕ ਹਨ ਅਤੇ ਹਾਲ ਹੀ 'ਚ ਸ਼ੁਰੂ ਕੀਤੀ ਗਈ ਇਹ ਪਹਿਲ ਇਨ੍ਹਾਂ 'ਚੋਂ ਇਕ ਬਲਾਕ 'ਤੇ ਕੇਂਦਰਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਪ੍ਰੋਜੈਕਟ ਸਥਾਪਤ ਕਰਨ ਜਾ ਰਹੀ ਕੰਪਨੀ, ਜਾਣੋ Foxconn ਕੀ ਯੋਜਨਾ ਬਣਾ ਰਹੀ
NEXT STORY