ਆਗਰਾ- ਧਰਤੀ ਦੇ 7 ਅਜੂਬਿਆਂ ’ਚ ਸ਼ੁਮਾਰ ਆਗਰਾ ਦੇ ਤਾਜ ਮਹਿਲ ਦੇ ਬੰਦ ਕਮਰਿਆਂ ਨੂੰ ਖੋਲ੍ਹਣ ਦੀ ਪਟੀਸ਼ਨ ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ ਫਟਕਾਰ ਲਾਈ ਹੈ। ਕੋਰਟ ਨੇ ਕਿਹਾ ਕਿ ਜਨਹਿੱਤ ਪਟੀਸ਼ਨ (PIL) ਦੀ ਦੁਰਵਰਤੋਂ ਨਾ ਕਰੋ, ਇਸ ਦਾ ਮਜ਼ਾਕ ਨਾ ਬਣਾਓ।
ਇਹ ਵੀ ਪੜ੍ਹੋ: ਦੇਸ਼ਧ੍ਰੋਹ ਕਾਨੂੰਨ ’ਤੇ ਸੁਪਰੀਮ ਕੋਰਟ ਦੀ ਰੋਕ, ਜੇਲ੍ਹ ’ਚ ਬੰਦ ਲੋਕ ਮੰਗ ਸਕਦੇ ਹਨ ਜ਼ਮਾਨਤ
ਤਾਜ ਮਹਿਲ ਸਰਵੇ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਜਿਹੀ ਪਟੀਸ਼ਨ ’ਤੇ ਵਿਚਾਰ ਨਹੀਂ ਕਰ ਸਕਦੇ। ਹਾਈ ਕੋਰਟ ਨੇ ਤਲਖ਼ ਟਿੱਪਣੀ ਕਰਦੇ ਹੋਏ ਕਿਹਾ ਕਿ ਤੁਹਾਨੂੰ ਜਿਸ ਵਿਸ਼ੇ ਬਾਰੇ ਪਤਾ ਹੀ ਨਹੀਂ ਹੈ, ਉਸ ’ਤੇ ਰਿਸਰਚ ਕਰੋ, ਜਾਓ ਐੱਮ. ਏ. ਕਰੋ, ਪੀ. ਐੱਚ. ਡੀ. ਕਰੋ। ਜੇਕਰ ਤੁਹਾਨੂੰ ਕੋਈ ਸੰਸਥਾ ਰਿਸਰਚ ਨਹੀਂ ਕਰਨ ਦਿੰਦੀ ਤਾਂ ਸਾਡੇ ਕੋਲ ਆਓ ਪਰ ਰਿਸਰਚ ਕਰਨ ਮਗਰੋਂ ਹੀ ਪਟੀਸ਼ਨ ਪਾਓ। ਪਹਿਲਾਂ ਪੜ੍ਹ ਲਓ, ਤਾਜ ਮਹਿਲ ਕਦੋਂ ਅਤੇ ਕਿਸ ਨੇ ਬਣਵਾਇਆ। ਕੱਲ ਨੂੰ ਤੁਸੀਂ ਆਓਗੇ ਅਤੇ ਕਹੋਗੇ ਕਿ ਸਾਨੂੰ ਮਾਣਯੋਗ ਜੱਜ ਦੇ ਚੈਂਬਰ ਜਾਣ ਦੀ ਆਗਿਆ ਚਾਹੀਦੀ ਹੈ। ਹੁਣ ਇਤਿਹਾਸ ਨੂੰ ਤੁਹਾਡੇ ਹਿਸਾਬ ਨਾਲ ਨਹੀਂ ਪੜ੍ਹਾਇਆ ਜਾਵੇਗਾ।
ਇਹ ਵੀ ਪੜ੍ਹੋ: ਫ਼ੌਜੀ ਵੀਰਾਂ ਦਾ ਫ਼ੌਲਾਦੀ ਹੌਂਸਲਾ: 50 ਡਿਗਰੀ ਤਾਪਮਾਨ, ਤਪਦੀ ਰੇਤ-ਕੜਕਦੀ ਧੁੱਪ ’ਚ ਸਰਹੱਦਾਂ ’ਤੇ ਰਹਿੰਦੇ ਨੇ ਮੁਸਤੈਦ
ਹਾਈ ਕੋਰਟ ਨੇ ਸਾਫ਼ ਕਿਹਾ ਕਿ ਤੁਸੀਂ ਤਾਜ ਮਹਿਲ ਦੇ 22 ਕਮਰਿਆਂ ਦੀ ਜਾਣਕਾਰੀ ਕਿਸ ਤੋਂ ਮੰਗੀ? ਕੋਰਟ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਅਸੀਂ ਅਥਾਰਟੀ ਤੋਂ ਜਾਣਕਾਰੀ ਮੰਗੀ। ਇਸ ’ਤੇ ਹਾਈ ਕੋਰਟ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਤੋਂ ਕਮਰੇ ਬੰਦ ਹਨ ਤਾਂ ਇਹ ਜਾਣਕਾਰੀ ਹੈ। ਜੇਕਰ ਤੁਸੀਂ ਸੰਤੁਸ਼ਟ ਨਹੀਂ ਤਾਂ ਇਸ ਨੂੰ ਚੁਣੌਤੀ ਦਿਓ।
ਇਹ ਵੀ ਪੜ੍ਹੋ: 7 ਫੇਰਿਆਂ ਮਗਰੋਂ ਵੀ ਨਹੀਂ ਹੋਈ ਭੈਣਾਂ ਦੀ ਵਿਦਾਈ, ਲਾੜੀਆਂ ਨੂੰ ਛੱਡ ਤੁਰਦੇ ਬਣੇ ਲਾੜੇ, ਜਾਣੋ ਪੂਰਾ ਮਾਮਲਾ
ਦਰਅਸਲ ਭਾਜਪਾ ਦੇ ਅਯੁੱਧਿਆ ਮੀਡੀਆ ਮੁਖੀ ਡਾ. ਰਜਨੀਸ਼ ਸਿੰਘ ਨੇ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ ਕਿ ਤਾਜ ਮਹਿਲ ਦੇ 22 ਕਮਰਿਆਂ ਨੂੰ ਖੋਲ੍ਹਿਆ ਜਾਵੇ। ਕਮਰਿਆਂ ’ਚ ਬੰਦ ਰਾਜ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਇਸ ਨੂੰ ਖੋਲ੍ਹਣ ਦੀ ਬੇਨਤੀ ਕੀਤੀ ਗਈ ਹੈ। ਪਿਛਲੇ ਦਿਨੀਂ ਅਯੁੱਧਿਆ ਦੇ ਸੰਤ ਪਰਮਹੰਸ ਤਾਜ ਮਹਿਲ ’ਚ ਐਂਟਰੀ ਕਰਦੇ ਵੇਖੇ ਗਏ। ਇਸ ਪੂਰੇ ਮਾਮਲੇ ਨੇ ਹੁਣ ਮਾਹੌਲ ਨੂੰ ਗਰਮਾ ਦਿੱਤਾ ਹੈ। ਦੱਸ ਦੇਈਏ ਕਿ ਤਾਜ ਮਹਿਲ ’ਤੇ ਵਿਵਾਦ ਕੋਈ ਨਵਾਂ ਨਹੀਂ ਹੈ। ਮੁਗਲਾਂ ਵਲੋਂ ਦੇਸ਼ ਵਿਚ ਸ਼ਾਸਨ ਦੌਰਾਨ ਹਿੰਦੂ ਧਾਰਮਿਕ ਸਥਲਾਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਪੂਰੇ ਵਿਵਾਦ ਦਾ ਆਧਾਰ ਮੰਨਿਆ ਜਾ ਰਿਹਾ ਹੈ।
ਆਂਧਰਾ ਪ੍ਰਦੇਸ਼ ’ਚ ਤੂਫ਼ਾਨ ‘ਅਸਾਨੀ’ ਪਿਆ ਕਮਜ਼ੋਰ, ਮੋਹਲੇਧਾਰ ਮੀਂਹ ਪੈਣ ਦੇ ਆਸਾਰ
NEXT STORY