ਆਗਰਾ- ਕੋਰੋਨਾ ਕਾਰਨ ਰਾਤ ’ਚ ਦੀਦਾਰ ਲਈ ਇਕ ਸਾਲ ਤੋਂ ਬੰਦ ਤਾਜ ਮਹਿਲ ਨੂੰ 21 ਅਗਸਤ ਮੁੜ ਖੋਲ੍ਹ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 17 ਮਾਰਚ 2020 ਨੂੰ ਪਹਿਲਾਂ ਕੋਰੋਨਾ ਲਾਕਡਾਊਨ ਦੌਰਾਨ ਤਾਜ ਮਹਿਲ ਨੂੰ ਰਾਤ ਨੂੰ ਦੀਦਾਰ ਲਈ ਬੰਦ ਕਰ ਦਿੱਤਾ ਗਿਆ ਸੀ। ਏ.ਐੱਸ.ਆਈ. ਨਿਗਰਾਨੀ ਪੁਰਾਤੱਤਵ ਵਿਗਿਆਨੀ (ਆਗਰਾ ਸਰਕਲ) ਵਸੰਤ ਕੁਮਾਰ ਸਵਰਨਕਾਰ ਨੇ ਦੱਸਿਆ ਕਿ 21,23 ਅਤੇ 24 ਅਸਤ ਨੂੰ ਰਾਤ ਨੂੰ ਦਰਸ਼ਨ ਦੀ ਮਨਜ਼ੂਰੀ ਦਿੱਤੀ ਜਾਵੇਗੀ, ਕਿਉਂਕਿ ਸਮਾਰਕ ਹਰ ਹਫ਼ਤੇ ਸ਼ੁੱਕਰਵਾਰ ਨੂੰ ਬੰਦ ਰਹਿੰਦਾ ਹੈ ਅਤੇ ਐਤਵਾਰ ਨੂੰ ਲਾਕਡਾਊਨ ਲਾਗੂ ਹੈ।
ਇਹ ਵੀ ਪੜ੍ਹੋ : ਪੁਣੇ ’ਚ ਮੰਦਰ ’ਚੋਂ ਹਟਾਈ ਗਈ PM ਮੋਦੀ ਦੀ ਮੂਰਤੀ
ਉਨ੍ਹਾਂ ਕਿਹਾ ਕਿ ਮਹਿਮਾਨਾਂ ਲਈ ਤਿੰਨ ਸਲਾਟ ਹਨ। ਰਾਤ 8.30-9 ਵਜੇ, 9-9.30 ਵਜੇ ਅਤੇ ਰਾਤ 9.30-10 ਵਜੇ। ਉਨ੍ਹਾਂ ਕਿਹਾ,‘‘ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੇਕ ਸਲਾਟ ’ਚ 50 ਸੈਲਾਨੀਆਂ ਨੂੰ ਤਾਜ ਦੇ ਦੀਦਾਰ ਦੀ ਮਨਜ਼ੂਰੀ ਦਿੱਤੀ ਜਾਵੇਗੀ।’’ ਕੁਮਾਰ ਨੇ ਕਿਹਾ,‘‘ਆਗਰਾ ’ਚ 22 ਮਾਲ ਰੋਡ ਸਥਿਤ ਏ.ਐੱਸ.ਆਈ. ਦਫ਼ਤਰਦੇ ਕਾਊਂਟਰ ਤੋਂ ਇਕ ਦਿਨ ਪਹਿਲਾਂ ਟਿਕਟ ਬੁੱਕ ਕੀਤੀ ਜਾ ਸਕਦੀ ਹੈ।’’ ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ’ਤੇ ਨਵੰਬਰ 2004 ’ਚ ਕਰੀਬ 20 ਸਾਲਾਂ ਤੋਂ ਬਾਅਦ ਤਾਜ ਮਹਿਲ ਨੂੰ ਮੁੜ ਰਾਤ ਨੂੰ ਖੋਲ੍ਹਿਆ ਗਿਆ ਸੀ। ਪੂਰਨਿਮਾ ਮੌਕੇ ਮਹੀਨੇ ’ਚ 5 ਦਿਨ ਤਾਜ ਮਹਿਲ ਰਾਤ ਨੂੰ ਖੋਲ੍ਹਣ ਦੀ ਵਿਵਸਥਾ ਕੀਤੀ ਗਈ ਸੀ। ਉਦੋਂ ਤੋਂ ਮਹੀਨੇ ’ਚ 5 ਦਿਨ (ਪੂਰਨਿਮਾ, ਉਸ ਤੋਂ 2 ਦਿਨ ਪਹਿਲਾਂ ਅਤੇ 2 ਦਿਨ ਬਾਅਦ) ਰਾਤ ਨੂੰ ਤਾਜ ਮਹਿਲਾ ਖੋਲ੍ਹਿਆ ਜਾਣ ਲੱਗਾ ਪਰ 2020 ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਮਾਮਲਿਆਂ ’ਚ ਵਾਧੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪਤਨੀ ਨੇ ਘੁੰਡ ਕੱਢਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਧੀ 'ਤੇ ਕੱਢਿਆ ਗੁੱਸਾ, 3 ਸਾਲ ਦੀ ਮਾਸੂਮ ਦੀ ਹੋਈ ਮੌਤ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ’ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ, PM ਮੋਦੀ ਨੇ ਵੀ ਕੀਤਾ ਯਾਦ
NEXT STORY