ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਸ਼ੁੱਕਰਵਾਰ ਨੂੰ 400 ਕਰੋੜ ਰੁਪਏ ਨਾਲ ਬਣੀ ਡਾ. ਭੀਮ ਰਾਓ ਅੰਬੇਡਕਰ ਦੀ 125 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੂਰਤੀ ਨੂੰ 'ਸਮਾਜਿਕ ਨਿਆਂ ਦੀ ਮੂਰਤੀ' ਐਲਾਨਿਆ।
ਇਹ ਮੂਰਤੀ 81 ਫੁੱਟ ਉੱਚੀ ਕੰਕਰੀਟ ਦੀ ਚੌਂਕੀ 'ਤੇ ਬਣਾਈ ਗਈ ਹੈ, ਇਸ ਇਲਾਕੇ 'ਚ ਅੰਬੇਡਕਰ ਅਨੁਭਵ ਕੇਂਦਰ, 2,000 ਦੀ ਸੀਟਿੰਗ ਕਪੈਸਿਟੀ ਵਾਲਾ ਕਾਨਫਰੰਸ ਹਾਲ, ਫੂਡ ਕੋਰਟ ਅਤੇ ਬੱਚਿਆਂ ਦੇ ਖੇਡਣ ਲਈ ਪਾਰਕ ਆਦਿ ਵੀ ਮੌਜੂਦ ਹਨ।
ਡਾ. ਭਾਮ ਰਾਓ ਅੰਬੇਡਕਰ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਪਹਿਲਾਂ ਰੈੱਡੀ ਨੇ ਜਨਤਾ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਉਹ ਅੱਜ ਇਕ ਅਜਿਹੇ ਅਮਰ ਸਮਾਜ ਸੁਧਾਰਕ ਦੀ ਮੂਰਤੀ ਦਾ ਉਦਘਾਟਨ ਕਰਨ ਜਾ ਰਹੇ ਹਨ, ਜਿਸ ਨੇ ਸਾਡੇ ਦੇਸ਼ 'ਚ ਸਦੀਆਂ ਤੋਂ ਚੱਲਦੇ ਆ ਰਹੇ ਪੁਰਾਣੇ ਸਮਾਜਿਕ, ਵਿੱਤੀ ਅਤੇ ਮਹਿਲਾਵਾਂ ਦੀ ਦਸ਼ਾ ਨੂੰ ਬਦਲ ਕੇ ਰੱਖ ਦਿੱਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਕਿਸੇ ਦੇ ਮਨ 'ਚ ਅਮਰੀਕਾ ਦਾ ਖਿਆਲ ਆਉਂਦਾ ਸੀ ਤਾਂ ਉਹ 'ਸਟੈਚੂ ਆਫ਼ ਲਿਬਰਟੀ' ਬਾਰੇ ਸੋਚਦਾ ਸੀ, ਪਰ ਹੁਣ ਤੋਂ ਹਰ ਭਾਰਤੀ 'ਸਟੈਚੂ ਆਫ ਸੋਸ਼ਲ ਜਸਟਿਸ' ਬਾਰੇ ਸੋਚੇਗਾ।
ਦੱਸ ਦੇਈਏ ਕਿ ਇਹ ਮੂਰਤੀ 400 ਮੀਟ੍ਰਿਕ ਟਨ ਸਟੇਨਲੈੱਸ ਸਟੀਲ ਅਤੇ 120 ਮੀਟ੍ਰਿਕ ਟਨ ਤਾਂਬੇ ਨਾਲ ਬਣਾਈ ਗਈ ਹੈ ਤੇ ਇਸ ਦੇ ਨਿਰਮਾਣ ਦੀ ਸ਼ੁਰੂਆਤ 21 ਦਸੰਬਰ 2021 ਨੂੰ ਹੋਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ Reliance Industries ਦਾ ਵੱਡਾ ਫ਼ੈਸਲਾ, ਕੀਤਾ ਇਹ ਐਲਾਨ
NEXT STORY