ਨੂਹ, (ਬਿਊਰੋ)- ਨੂਹ ਜ਼ਿਲੇ ਵਿਚ ਮਹਿਲਾ ਥਾਣਾ ਪੁਲਸ ਨੇ ਇਕ ਟੈਕਸੀ ਡਰਾਈਵਰ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸਦੇ ਨਾਲ 3 ਵਿਅਕਤੀਆਂ ਨੇ ਨੂਹ ਦੇ ਮਾਲਬ ਪਿੰਡ ਦੇ ਇਕ ਹੋਟਲ ਵਿਚ ਜਬਰ-ਜ਼ਨਾਹ ਕੀਤਾ ਅਤੇ ਅਗਲੇ ਦਿਨ ਸਵੇਰੇ ਨੂਹ ਬੱਸ ਸਟੈਂਡ ’ਤੇ ਛੱਡ ਦਿੱਤਾ। ਉਹ ਜਿਵੇਂ-ਕਿਵੇਂ ਘਰ ਗਈ ਅਤੇ ਆਪਣੇ ਪਰਿਵਾਰ ਨੂੰ ਆਪਬੀਤੀ ਦੱਸੀ । 16 ਜੂਨ ਨੂੰ ਸੋਹਨਾ ’ਚ ਜ਼ੀਰੋ ਐਫ. ਆਈ. ਆਰ. ਦਰਜ ਕੀਤੀ ਗਈ ਸੀ। ਨੂਹ ਮਹਿਲਾ ਥਾਣਾ ਪੁਲਸ ਨੇ ਓਸਾਮਾ, ਰੋਹਿਤ ਅਤੇ ਇਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਸੀ।
ਜਾਂਚ ਅਧਿਕਾਰੀ ਪੁਸ਼ਪਾ ਨੇ ਕਿਹਾ ਕਿ ਪੀੜਤ ਔਰਤ ਨੇ ਮੁਲਜ਼ਮ ਦੇ ਪਿਤਾ ਅਤੇ ਪਿੰਡ ਦਾ ਨਾਂ ਨਹੀਂ ਦੱਸਿਆ ਪਰ ਮਹਿਲਾ ਥਾਣਾ ਪੁਲਸ ਨੇ ਹਰ ਐਂਗਲ ਤੋਂ ਜਾਂਚ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜ਼ਾਮ ਓਸਾਮਾ ਨਿਵਾਸੀ ਸਲਾਹੇੜੀ ਨੇ ਦਿੱਤਾ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨੂਹ ਦੇ ਬੱਸ ਸਟੈਂਡ ਦੇ ਨੇੜੇ ਖੜ੍ਹਾ ਸੀ, ਜਿਸ ਦੇ ਆਧਾਰ ’ਤੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਇਕ ਟੈਕਸੀ ਡਰਾਈਵਰ ਹੈ। ਮੁਲਜ਼ਮ ਨੇ ਪੀੜਤਾ ਨੂੰ ਸੋਹਨਾ ਤੋਂ ਆਪਣੀ ਟੈਕਸੀ ਵਿਚ ਬਿਠਾਇਆ ਅਤੇ ਉਸਨੂੰ ਨੂਹ ਲੈ ਕੇ ਆ ਗਿਆ। ਮੁਲਜ਼ਮ ਨੇ ਨੂਹ ਤੋਂ ਆਪਣੇ 2 ਹੋਰ ਸਾਥੀਆਂ ਨੂੰ ਆਪਣੀ ਗੱਡੀ ਵਿਚ ਬਿਠਾਇਆ। ਇਸ ਤੋਂ ਬਾਅਦ ਤਿੰਨੋਂ ਮੁਲਜ਼ਮ ਨੂਹ ਦੇ ਮਾਲਬ ਪਿੰਡ ਦੇ ਇਕ ਹੋਟਲ ਵਿਚ ਗਏ ਅਤੇ ਔਰਤ ਨਾਲ ਵਾਰੀ-ਵਾਰੀ ਨਾਲ ਜਬਰ-ਜ਼ਨਾਹ ਕੀਤਾ।
ਵੱਡਾ ਹਾਦਸਾ ਟਲਿਆ! Air India ਦੀ ਇੱਕ ਹੋਰ ਫਲਾਈਟ 'ਚ ਮਿਲੀ ਖਾਮੀ, ਪਾਇਲਟ ਨੇ ਰਨਵੇਅ 'ਤੇ ਰੋਕਿਆ ਜਹਾਜ਼
NEXT STORY